ਪਾਕਿਸਤਾਨ: ਬਲੋਚਿਸਤਾਨ ''ਚ ਬੰਦੂਕਧਾਰੀਆਂ ਨੇ 6 ਮਜ਼ਦੂਰਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

10/14/2023 3:30:36 PM

ਕਵੇਟਾ (ਭਾਸ਼ਾ)- ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਬੰਦੂਕਧਾਰੀਆਂ ਨੇ 6 ਮਜ਼ਦੂਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਾਕਿਸਤਾਨੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਹਿਦਾਇਤੁੱਲਾ ਦਸ਼ਤੀ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਕਵੇਟਾ ਤੋਂ ਲਗਭਗ 606 ਕਿਲੋਮੀਟਰ ਦੱਖਣ ਵਿਚ ਤੁਰਬਤ ਸ਼ਹਿਰ ਵਿਚ ਅੱਧੀ ਰਾਤ ਨੂੰ ਬੰਦੂਕਧਾਰੀਆਂ ਨੇ 8 ਮਜ਼ਦੂਰਾਂ 'ਤੇ ਗੋਲੀਬਾਰੀ ਕੀਤੀ।

ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਹਮਾਸ ਨੂੰ ਕਰ ਦੇਵਾਂਗੇ ਤਬਾਹ, ਇਹ ਤਾਂ ਸਿਰਫ਼ ਸ਼ੁਰੂਆਤ ਹੈ

ਉਨ੍ਹਾਂ ਦੱਸਿਆ ਕਿ ਗੋਲੀਬਾਰੀ 'ਚ ਜ਼ਖ਼ਮੀ ਹੋਏ 2 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦਸ਼ਤੀ ਨੇ ਕਿਹਾ ਕਿ ਮਜ਼ਦੂਰ ਸ਼ਹਿਰ ਵਿੱਚ ਉਸਾਰੀ ਅਧੀਨ ਇੱਕ ਨਿੱਜੀ ਉਸਾਰੀ ਪ੍ਰਾਜੈਕਟ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 3 ਹਿੰਦੂ ਮੰਦਰਾਂ 'ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ, ਜਾਣਕਾਰੀ ਦੇਣ 'ਤੇ ਮਿਲੇਗਾ ਇਨਾਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News