ਪਾਕਿਸਤਾਨ ’ਚ ਸਿੱਖ ਵਿਅਕਤੀ ਲਾਪਤਾ, 3 ਸ਼ੱਕੀਆਂ ਨੂੰ ਲਿਆ ਗਿਆ ਹਿਰਾਸਤ ’ਚ

Thursday, Apr 01, 2021 - 04:50 PM (IST)

ਪਾਕਿਸਤਾਨ ’ਚ ਸਿੱਖ ਵਿਅਕਤੀ ਲਾਪਤਾ, 3 ਸ਼ੱਕੀਆਂ ਨੂੰ ਲਿਆ ਗਿਆ ਹਿਰਾਸਤ ’ਚ

ਪੇਸ਼ਾਵਰ (ਭਾਸ਼ਾ) : ਉਤਰ ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਬੁੱਧਵਾਰ ਰਾਤ ਤੋਂ ਇਕ ਸਿੱਖ ਵਿਅਕਤੀ ਲਾਪਤਾ ਹੈ ਅਤੇ ਪੁਲਸ ਨੇ ਇਸ ਸਬੰਧ ਵਿਚ ਪੁੱਛਗਿੱਛ ਲਈ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪੇਸ਼ਾਵਰ ਕੈਂਟੋਨਮੈਂਟ ਦੇ ਗੁਲਬਰਗ ਇਲਾਕੇ ਤੋਂ ਅਵਿਨਾਸ਼ ਸਿੰਘ ਨਾਮ ਦੇ ਵਿਅਕਤੀ ਲਾਪਤਾ ਹੈ, ਜੋ ਕਰੀਬ 20-25 ਸਾਲ ਦਾ ਹੈ। ਲਾਪਤਾ ਵਿਅਕਤੀ ਦੇ ਭਰਾ ਪਰਵਿੰਦਰ ਸਿੰਘ ਨੇ ਵੈਸਟ ਕੈਂਟੋਨਮੈਂਟ ਪੁਲਸ ਥਾਣੇ ਵਿਚ ਸਿਕਾਇਤ ਦਰਜ ਕਰਾਈ ਹੈ। ਸ਼ਹਿਰ ਪੁਲਸ ਦੇ ਪ੍ਰਮੁਖ ਅਹਿਸਾਨ ਅੱਬਾਸ ਨੇ ਤੁਰੰਤ ਪੁਲਸ ਸੁਪਰਡੈਂਟ (ਕੈਂਟੋਨਮੈਂਟ) ਤਾਹਿਰ ਸ਼ਾਹ ਦੀ ਅਗਵਾਈ ਵਿਚ ਜਾਂਚ ਟੀਮ ਦਾ ਗਠਨ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਟੀਮ ਨੇ ਸਿੱਖ ਵਿਅਕਤੀ ਦੇ ਮੋਬਾਇਲ ਡਾਟਾ ਜਮ੍ਹਾ ਕਰ ਲਏ ਹਨ ਅਤੇ ਪੁੱਛਗਿੱਛ ਲਈ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ।


author

cherry

Content Editor

Related News