ਪਾਕਿ ਦਾ ਸਿੱਖ ਸ਼ਰਧਾਲੂਆਂ ਨੂੰ ਇਕ ਹੋਰ ਤੋਹਫਾ, ਖੋਲ੍ਹੇ 500 ਸਾਲ ਪੁਰਾਣੇ ਗੁਰਦੁਆਰੇ ਦੇ ਕਪਾਟ

Monday, Jul 01, 2019 - 04:02 PM (IST)

ਪਾਕਿ ਦਾ ਸਿੱਖ ਸ਼ਰਧਾਲੂਆਂ ਨੂੰ ਇਕ ਹੋਰ ਤੋਹਫਾ, ਖੋਲ੍ਹੇ 500 ਸਾਲ ਪੁਰਾਣੇ ਗੁਰਦੁਆਰੇ ਦੇ ਕਪਾਟ

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਵਿਚ 500 ਸਾਲ ਪੁਰਾਣੇ ਗੁਰਦੁਆਰੇ ਦੇ ਦਰਵਾਜੇ ਹੁਣ ਭਾਰਤੀ ਸਿੱਖ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਕ ਮੀਡੀਆ ਰਿਪੋਰਟ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਇੱਥੋਂ ਲੱਗਭਗ 140 ਕਿਲੋਮੀਟਰ ਦੂਰ ਸਥਿਤ ਸਿਆਲਕੋਟ ਸ਼ਹਿਰ ਵਿਚ ਸਥਿਤ 'ਬਾਬੇ-ਦੀ-ਬੇਰ' ਗੁਰਦੁਆਰਾ ਵਿਚ ਭਾਰਤੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ।

ਭਾਰਤ ਸਮੇਤ ਦੂਜੇ ਦੇਸ਼ਾਂ ਵਿਚ ਵੱਸਦੇ ਸਿੱਖ ਪੰਜਾਬ ਦੇ ਕਈ ਧਾਰਮਿਕ ਸਥਲਾਂ ਦੀ ਯਾਤਰਾ 'ਤੇ ਅਕਸਰ ਜਾਂਦੇ ਰਹਿੰਦੇ ਹਨ। ਰਿਪੋਰਟ ਮੁਤਾਬਕ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਸੂਬੇ ਦੇ ਓਕਾਫ ਵਿਭਾਗ ਨੂੰ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਵੀ ਸੂਚੀ ਵਿਚ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ। ਇਸ ਲਈ ਹੁਣ ਉਹ ਸਿਆਲਕੋਟ ਗੁਰਦੁਆਰੇ ਵਿਚ ਜਾ ਸਕਦੇ ਹਨ। ਇਕ ਰਿਪੋਰਟ ਮੁਤਾਬਕ ਸਿੱਖ ਪਰੰਪਰਾ ਮੁਤਾਬਕ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 16ਵੀਂ ਸਦੀ ਵਿਚ ਕਸ਼ਮੀਰ ਤੋਂ ਸਿਆਲਕੋਟ ਪਹੁੰਚੇ ਤਾਂ ਉਹ ਇਕ ਬੇਰੀ ਦੇ ਰੁੱਖ ਹੇਠਾਂ ਰੁਕੇ ਸਨ। ਇਸ ਦੇ ਬਾਅਦ ਸਰਦਾਰ ਨੱਥਾ ਸਿੰਘ ਨੇ ਉਸ ਜਗ੍ਹਾ 'ਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਬਣਵਾਇਆ ਸੀ।


author

Vandana

Content Editor

Related News