ਪਾਕਿਸਤਾਨ ਦੇ ਚੋਟੀ ਦੇ ਡਿਪਲੋਮੈਟ ਨੇ ਤਾਲਿਬਾਨ ਸੰਬੰਧੀ ਯੋਜਨਾ ਦਾ ਵਿਸਥਾਰ ਨਾਲ ਦਿੱਤਾ ਵੇਰਵਾ

Thursday, Sep 23, 2021 - 06:16 PM (IST)

ਪਾਕਿਸਤਾਨ ਦੇ ਚੋਟੀ ਦੇ ਡਿਪਲੋਮੈਟ ਨੇ ਤਾਲਿਬਾਨ ਸੰਬੰਧੀ ਯੋਜਨਾ ਦਾ ਵਿਸਥਾਰ ਨਾਲ ਦਿੱਤਾ ਵੇਰਵਾ

ਸੰਯੁਕਤ ਰਾਸ਼ਟਰ (ਭਾਸ਼ਾ): ਪਾਕਿਸਤਾਨ ਨੇ ਆਪਣੇ ਗੁਆਂਢੀ ਅਫਗਾਨਿਸਤਾਨ ਵਿਚ ਮੁੜ ਤੋਂ ਸੱਤਾ ਵਿਚ ਆਈ ਤਾਲਿਬਾਨ ਦੀ ਗੈਰ ਤਜ਼ਰਬੇਕਾਰ ਸਰਕਾਰ ਨਾਲ ਨਜਿੱਠਣ ਲਈ ਯਥਾਰਥਵਾਦੀ ਬਣਨ, ਧੀਰਜ ਦਿਖਾਉਣ, ਗੱਲਬਾਤ ਕਰਨ ਅਤੇ ਸਭ ਤੋਂ ਜ਼ਰੂਰੀ ਖੁਦ ਨੂੰ ਅਲੱਗ-ਥਲੱਗ ਨਾ ਹੋਣ ਦੇਣ ਜਿਹੇ ਮਹੱਤਵਪੂਰਣ ਪਹਿਲੂਆਂ ਨੂੰ ਆਪਣੀ ਯੋਜਨਾ ਵਿਚ ਸ਼ਾਮਲ ਕੀਤਾ ਹੈ। ਪਾਕਿਸਤਾਨ ਦੀ ਸਰਕਾਰ ਦਾ ਪ੍ਰਸਤਾਵ ਹੈ ਕਿ ਅੰਤਰਰਾਸ਼ਟਰੀ ਭਾਈਚਾਰਾ ਤਾਲਿਬਾਨ ਨੂੰ ਡਿਪਲੋਮੈਟਿਕ ਮਾਨਤਾ ਦੇਣ ਸੰਬੰਧੀ ਇਕ ਖਾਕਾ ਤਿਆਰ ਕਰੇ ਅਤੇ ਜੇਕਰ ਤਾਲਿਬਾਨ ਇਸ ਖਾਕੇ ਮੁਤਾਬਕ ਸਹੀ ਚੱਲਦਾ ਹੈ ਤਾਂ ਪ੍ਰੋਤਸਾਹਨਾਂ ਦਾ ਐਲਾਨ ਕਰੇ। ਇਸ ਮਗਰੋਂ ਆਹਮੋ-ਸਾਹਮਣੇ ਬੈਠ ਕੇ ਮਿਲੀਸ਼ੀਆ ਦੇ ਨੇਤਾਵਾਂ ਨਾਲ ਗੱਲ ਕਰੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਗਲੋਬਲ ਨੇਤਾਵਾਂ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੌਰਾਨ 'ਐਸੋਸੀਏਟਿਡ ਪ੍ਰੈੱਸ' ਨਾਲ ਇਕ ਇੰਟਰਵਿਊ ਵਿਚ ਬੁੱਧਵਾਰ ਨੂੰ ਇਸ ਵਿਚਾਰ ਨੂੰ ਰੇਖਾਂਕਿਤ ਕੀਤਾ। ਕੁਰੈਸ਼ੀ ਨੇ ਕਿਹਾ,''ਜੇਕਰ ਤਾਲਿਬਾਨ  ਉਮੀਦਾਂ 'ਤੇ ਖਰੇ ਉਤਰਦੇ ਹਨ ਤਾਂ ਉਹ ਆਪਣੇ ਲਈ ਆਸਾਨੀ ਪੈਦਾ ਕਰਨਗੇ। ਉਹਨਾਂ ਨੂੰ ਸਵੀਕਾਰਤਾ ਮਿਲ ਜਾਵੇਗੀ ਜੋ ਮਾਨਤਾ ਲਈ ਜ਼ਰੂਰੀ ਹੈ।'' ਉਹਨਾਂ ਨੇ ਕਿਹਾ,''ਠੀਕ ਉਸੇ ਵੇਲੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਸਮਝਣਾ ਹੋਵੇਗਾ ਕਿ ਵਿਕਲਪ ਕੀ ਹਨ। ਕੀ ਕੋਈ ਹੋਰ ਵਿਕਲਪ ਹੈ। ਇਹ ਸੱਚਾਈ ਹੈ ਕੀ ਉਹ ਸੱਚਾਈ ਤੋਂ ਮੂੰਹ ਮੋੜ ਸਕਦੇ ਹਨ।'' 

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ ਦੇ ਦੂਤ ਨੂੰ ਲੈ ਕੇ ਸੰਯੁਕਤ ਰਾਸ਼ਟਰ ’ਚ ਟਕਰਾਅ ਦੇ ਹਾਲਾਤ

ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀਪੂਰਨ, ਸਥਿਰ ਅਫਗਾਨਿਸਤਾਨ ਨੂੰ ਲੈਕੇ ਅਤੇ ਅੱਤਵਾਦੀਆਂ ਨੂੰ ਉਹਨਾਂ ਦੇ ਪੈਰ ਜਮਾਉਣ ਦਾ ਕੋਈ ਮੌਕਾ ਨਾ ਦੇਣ ਦੇ ਅੰਤਰਰਾਸ਼ਟਰੀ ਭਾਈਚਾਰੇ ਦੇ ਨਜ਼ਰੀਏ ਮੁਤਾਬਕ ਹੀ ਵਿਚਾਰ ਰੱਖਦਾ ਹੈ।ਤਾਲਿਬਾਨ ਇਹ ਯਕੀਨੀ ਕਰੇ ਕਿ ਅਫਗਾਨ ਧਰਤੀ ਦੀ ਕਿਸੇ ਹੋਰ ਦੇਸ਼ ਖ਼ਿਲਾਫ਼ ਕਦੇ ਵਰਤੋਂ ਨਾ ਕੀਤੀ ਜਾਵੇ।'' ਕੁਰੈਸ਼ੀ ਨੇ ਕਿਹਾ,''ਪਰ ਅਸੀਂ ਕਹਿ ਰਹੇ ਹਾਂ ਕਿ ਆਪਣੇ ਰੁਖ਼ ਵਿਚ ਜ਼ਿਆਦਾ ਵਾਸਤਵਿਕ ਬਣੋ। ਉਹਨਾਂ ਨਾਲ ਗੱਲਬਾਤ ਦਾ ਨਵਾਂ ਢੰਗ ਅਪਨਾਓ। ਉਹਨਾਂ ਨਾਲ ਜਿਹੜਾ ਢੰਗ ਅਪਨਾਇਆ ਗਿਆ ਉਹ ਕੰਮ ਨਹੀਂ ਕਰ ਰਿਹਾ ਹੈ। ਕੁਰੈਸ਼ੀ ਨੇ ਕਿਹਾ ਕਿ ਤਾਲਿਬਾਨ ਲੀਡਰਸ਼ਿਪ ਨਾਲ ਕੀਤੀਆਂ ਜਾਣ ਵਾਲੀਆਂ ਉਮੀਦਾਂ ਵਿਚ ਇਕ ਸਮਾਵੇਸ਼ੀ ਸਰਕਾਰ ਅਤੇ ਮਨੁੱਖੀ ਅਧਿਕਾਰਾਂ ਲਈ ਭਰੋਸਾ ਸ਼ਾਮਲ ਹੋਣਾ ਚਾਹੀਦਾ ਹੈ।
 


author

Vandana

Content Editor

Related News