ਪਾਕਿ ਦੀ ਇਮਰਾਨ ਸਰਕਾਰ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ 100 ਅੱਤਵਾਦੀਆਂ ਨੂੰ ਛੱਡਿਆ
Thursday, Nov 25, 2021 - 01:03 PM (IST)

ਇਸਲਾਮਾਬਾਦ (ਏ. ਐੱਨ. ਆਈ.) - ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਸਾਹਮਣੇ ਗੋਡੇ ਟੇਕਦੇ ਹੋਏ ਉਸਦੇ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ।
ਸਰਕਾਰ ਅਧਿਕਾਰੀਆਂ ਦੇ ਹਵਾਲੇ ਤੋਂ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਜ਼ਿਆਦਾਤਰ ਟੀ. ਟੀ. ਪੀ. ਕੈਦੀ ਸਰਕਾਰ ਵਲੋਂ ਸਥਾਪਿਤ ਨਜ਼ਰਬੰਦੀ ਕੈਂਪਾਂ ਵਿਚ ਸਮਾਜ ਦੀ ਮੁੱਖ ਧਾਾ ਵਿਚ ਮੋੜੇ ਜਾਣ ਦੀ ਪ੍ਰਕਿਰਿਆ ’ਚੋਂ ਲੰਘ ਰਹੇ ਸਨ।
ਹਾਲਾਂਕਿ, ਇਨ੍ਹਾਂ ਵਿਚੋਂ ਜ਼ਿਆਦਾਤਰ ਨੇ 6 ਮਹੀਨਿਆਂ ਦੀ ਲਾਜ਼ਮੀ ਨਜ਼ਰਬੰਦੀ ਮਿਆਦ ਵੀ ਨਹੀਂ ਬਿਤਾਈ ਸੀ। ਪਾਕਿਸਤਾਨੀ ਦੈਨਿਕ ਦੇ ਮੁਤਾਬਕ, ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕੈਦੀਆਂ ਨੂੰ ਸਦਭਾਵਨਾ ਦੇ ਤੌਰ ’ਤੇ ਛੱਡਿਆ ਗਿਆ ਹੈ। ਫਿਲਹਾਲ ਟੀ. ਟੀ. ਪੀ. ਦੀ ਕੋਈ ਮੰਗ ਜਾਂ ਸ਼ਰਤ ਨਹੀਂ ਮੰਨੀ ਗਈ ਹੈ।