ਪਾਕਿ ਦੀ ਪਹਿਲੀ ਫੀਮੇਲ DJ ਨੂੰ ਮਿਲ ਰਹੀਆਂ ਨੇ ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ
Saturday, Oct 15, 2022 - 05:04 AM (IST)
ਇਸਲਾਮਾਬਾਦ (ਏਜੰਸੀ)-ਦੁਨੀਆ ਭਰ ’ਚ ਔਰਤਾਂ ’ਤੇ ਪਾਬੰਦੀਆਂ ਦੀ ਗੱਲ ਕੀਤੀ ਜਾਂਦੀ ਰਹੀ ਹੈ। ਈਰਾਨ ਇਸ ਦੀ ਤਾਜ਼ਾ ਉਦਾਹਰਣ ਹੈ ਜਿਥੇ ਹਿਜਾਬ ’ਤੇ ਹੋ ਰਹੇ ਹਿੰਸਕ ਦਮਨ ਤੋਂ ਬਾਅਦ ਦੁਨੀਆ ਭਰ ਦੀਆਂ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਹਨ। ਹਾਲਾਂਕਿ ਇਹ ਇੰਨਾ ਵੀ ਸੌਖਾ ਨਹੀਂ ਹੈ। ਇਸਲਾਮਿਕ ਦੇਸ਼ਾਂ ’ਚ ਜੋ ਔਰਤਾਂ ਪ੍ਰੋਗ੍ਰੈਸਿਵ ਸੋਚਦੀਆਂ ਹਨ, ਉਨ੍ਹਾਂ ਲਈ ਜ਼ਿੰਦਗੀ ਇੰਨੀ ਸੌਖੀ ਨਹੀਂ ਹੈ ਪਰ ਇਸੇ ਕ੍ਰਮ ’ਚ ਪਾਕਿਸਤਾਨ ਦੀ ਇਕਲੌਤੀ ਫੀਮੇਲ ਡੀ. ਜੇ. ਆਰਟਿਸਟ ਨੇਹਾ ਖਾਨ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਦਰਦ ਸ਼ੇਅਰ ਕੀਤਾ।
ਇਹ ਖ਼ਬਰ ਵੀ ਪੜ੍ਹੋ : ਨਹੀਂ ਰਹੇ ਫ਼ਿਲਮ ਸੀਰੀਜ਼‘ ਹੈਰੀ ਪੌਟਰ’ ’ਚ ‘ਹੈਗਰਿਡ’ ਦਾ ਕਿਰਦਾਰ ਨਿਭਾਉਣ ਵਾਲੇ ਰੌਬੀ ਕੋਲਟ੍ਰਨ
ਨੇਹਾ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਹੁੰਜ਼ਾ ਫੈਸਟੀਵਲ ਤੋਂ ਬਾਅਦ ਕਿਸ ਤਰ੍ਹਾਂ ਲੋਕਾਂ ਨੇ ਉਸ ਨੂੰ ਇਸ ਲਈ ਟਾਰਗੈੱਟ ਕੀਤਾ ਕਿ ਉਹ ਇਕੱਲੀ ਫੀਮੇਲ ਆਰਟਿਸਟ ਸੀ, ਜਿਸ ਨੇ ਉਸ ਵਿਚ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਭਵਿੱਖ ਵਿਚ ਅਜਿਹਾ ਕਰਨ ਤੋਂ ਦੂਰ ਰਹਿਣ ਦੀ ਨਸੀਹਤ ਦਿੰਦਿਆਂ ਕਈ ਲੋਕਾਂ ਨੇ ਜਬਰ-ਜ਼ਿਨਾਹ ਕਰਨ ਦੀ ਧਮਕੀ ਦਿੱਤੀ ਅਤੇ ਕੁਝ ਲੋਕਾਂ ਨੇ ਜਾਨੋਂ ਮਾਰਨ ਦੀ ਚਿਤਾਵਨੀ ਵੀ ਦਿੱਤੀ, ਇਹ ਖਤਰਾ ਅਜੇ ਟਲਿਆ ਨਹੀਂ ਹੈ।