ਪਾਕਿਸਤਾਨ ਦੀ ਆਰਥਿਕ ਵਾਧੇ ਦੀ ਰਫਤਾਰ ਸੁਸਤ : ਰਿਪੋਰਟ
Monday, Feb 03, 2025 - 05:45 PM (IST)
ਇਸਲਾਮਾਬਾਦ (ਏਜੰਸੀ) - ਪਾਕਿਸਤਾਨ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ’ਚ ਆਰਥਿਕ ਵਾਧੇ ਨੂੰ ਰਫਤਾਰ ਨਹੀਂ ਦੇ ਸਕਿਆ ਹੈ, ਜਦੋਂਕਿ ਇਸ ਦੌਰਾਨ ਕੇਂਦਰੀ ਬੈਂਕ ਨੇ ਵਿਆਜ ਦਰ ’ਚ 10 ਫੀਸਦੀ ਦੀ ਭਾਰੀ ਕਟੌਤੀ ਕੀਤੀ ਸੀ। ਇਕ ਮੀਡੀਆ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ।
ਸਟੇਟ ਬੈਂਕ ਆਫ ਪਾਕਿਸਤਾਨ ਨੇ 27 ਜਨਵਰੀ ਨੂੰ ਨਵੀਨਤਮ ਕਟੌਤੀ ’ਚ ਵਿਆਜ ਦਰ ਨੂੰ ਇਕ ਫੀਸਦੀ ਘਟਾ ਕੇ 12 ਫੀਸਦੀ ਕਰ ਦਿੱਤਾ ਹੈ, ਜੋ ਪਿਛਲੇ ਸਾਲ ਜੂਨ ਦੇ 22 ਫੀਸਦੀ ਤੋਂ 10 ਫੀਸਦੀ ਘੱਟ ਹੈ। ਉਮੀਦ ਸੀ ਕਿ ਇਸ ਫੈਸਲੇ ਨਾਲ ਕਰੰਸੀ ਸਪਲਾਈ ਅਤੇ ਵਾਧੇ ਨੂੰ ਰਫਤਾਰ ਦੇਣ ’ਚ ਮਦਦ ਮਿਲੇਗੀ। ਇਕ ਰਿਪੋਰਟ ਅਨੁਸਾਰ, ਵਿਆਜ ਦਰ ’ਚ ਭਾਰੀ ਗਿਰਾਵਟ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੇ ਪਹਿਲੇ 7 ਮਹੀਨਿਆਂ ਦੌਰਾਨ ਕਰੰਸੀ ਵਿਸਥਾਰ ਨਕਾਰਾਤਮਕ ਰਿਹਾ।