ਪਾਕਿਸਤਾਨ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 10 ਲੋਕਾਂ ਦੀ ਮੌਤ, 16 ਜ਼ਖ਼ਮੀ

Friday, Jun 04, 2021 - 06:17 PM (IST)

ਪਾਕਿਸਤਾਨ ’ਚ 2 ਵੱਖ-ਵੱਖ ਸੜਕ ਹਾਦਸਿਆਂ ’ਚ 10 ਲੋਕਾਂ ਦੀ ਮੌਤ, 16 ਜ਼ਖ਼ਮੀ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਸ਼ੁੱਕਰਵਾਰ ਨੂੰ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 16 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਪੁਲਸ ਮੁਤਾਬਕ ਸਿੰਧ ਸੂਬੇ ਦੇ ਖੈਰਪੁਰ ਜ਼ਿਲ੍ਹੇ ਵਿਚ ਟਾਂਡੋ ਮਸਤੀ ਦੇ ਨਜ਼ਦੀਕ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਦੀ ਇਕ ਬੱਸ ਨਾਲ ਟੱਕਰ ਹੋ ਗਈ। ਘਟਨਾ ਵਿਚ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 16 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਕਾਰ ਦੇ ਟਾਇਰ ਦੇ ਫਟਣ ਨਾਲ ਹੋਇਆ। ਰਾਹਤ ਅਤੇ ਬਚਾਅ ਟੀਮ ਦੇ ਮੈਂਬਰਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਾਇਆ।

ਇਕ ਹੋਰ ਹਾਦਸੇ ਵਿਚ ਲਾਹੌਰ ਵਿਚ ਫਿਰੋਜ਼ਪੁਰ ਰੋਡ ’ਤੇ ਬੱਸ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਘਟਨਾ ਵਿਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਵਿਚ ਲਾਪ੍ਰਵਾਹੀ ਨਾਲ ਗੱਡੀ ਚਲਾਉਣ, ਪੁਰਾਣੇ ਵਾਹਨਾਂ ਅਤੇ ਸੜਕਾਂ ਦੀ ਖ਼ਰਾਬ ਹਾਲਤ ਕਾਰਨ ਅਕਸਰ ਸੜਕ ਹਾਦਸੇ ਹੁੰਦੇ ਹਨ।
 


author

cherry

Content Editor

Related News