ਪਾਕਿ : ਮੀਂਹ ਕਾਰਨ ਵਾਪਰੀਆਂ ਘਟਨਾਵਾਂ ''ਚ 7 ਲੋਕਾਂ ਦੀ ਮੌਤ

Monday, Apr 15, 2019 - 04:16 PM (IST)

ਪਾਕਿ : ਮੀਂਹ ਕਾਰਨ ਵਾਪਰੀਆਂ ਘਟਨਾਵਾਂ ''ਚ 7 ਲੋਕਾਂ ਦੀ ਮੌਤ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਸੋਮਵਾਰ ਨੂੰ ਮੀਂਹ ਕਾਰਨ ਵਾਪਰੀਆਂ ਦੋ ਘਟਨਾਵਾਂ ਵਿਚ ਇਕ ਮਹਿਲਾ ਸਮੇਤ ਘੱਟੋ-ਘੱਟੇ 7 ਲੋਕਾਂ ਦੀ ਮੌਤ ਹੋ ਗਈ। ਚਿਤਰਾਲ ਜ਼ਿਲੇ ਵਿਚ ਜ਼ਮੀਨ ਖਿਸਕਣ ਕਾਰਨ ਇਕ ਮਹਿਲਾ ਸਮੇਤ ਕਰੀਬ ਤਿੰਨ ਲੋਕਾਂ ਦੀ ਜਾਨ ਚਲੀ ਗਈ। ਪੁਲਸ ਮੁਤਾਬਕ ਇਹ ਹਾਦਸਾ ਡਨੀਨ ਪਿੰਡ ਵਿਚ ਹੋਇਆ ਜਿੱਥੇ ਪਹਾੜੀ ਤੋਂ ਵਿਸ਼ਾਲ ਮਲਬਾ ਹੇਠਾਂ ਇਕ ਮਕਾਨ 'ਤੇ ਡਿੱਗ ਪਿਆ। ਉਸ ਮਕਾਨ ਵਿਚ ਰਹਿਣ ਵਾਲੇ ਸਾਰੇ ਲੋਕ ਮਾਰੇ ਗਏ। 

ਬਚਾਅ ਟੀਮ ਅਤੇ ਹੋਰ ਲੋਕਾਂ ਨੇ ਮਲਬੇ ਵਿਚੋਂ ਲਾਸ਼ਾਂ ਕੱਢੀਆਂ ਅਤੇ ਉਨ੍ਹਾਂ ਨੂੰ ਜ਼ਿਲਾ ਹੈੱਡਕੁਆਰਟਰ ਹਸਪਤਾਲ ਪਹੁੰਚਾਇਆ। ਇਕ ਹੋਰ ਘਟਨਾ ਵਿਚ ਬੁੰਨੇ ਜ਼ਿਲੇ ਦੇ ਪਹਾੜੀ ਖੇਤਰ ਵਿਚ ਇਕ ਗੱਡੀ ਤੇਜ਼ ਮੋੜ 'ਤੇ ਤਿਲਕ ਕੇ ਇਕ ਨਾਲੇ ਵਿਚ ਡਿੱਗ ਪਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕਾਂ ਨੇ ਨਾਲੇ ਵਿਚੋਂ ਲਾਸ਼ਾਂ ਕੱਢੀਆਂ। ਇੱਥੇ ਦੱਸ ਦਈਏ ਕਿ ਐਤਵਾਰ ਨੂੰ ਪਾਕਿਸਤਾਨ ਦੇ ਕਈ ਖੇਤਰਾਂ ਵਿਚ ਮੀਂਹ ਪਿਆ ਸੀ।


author

Vandana

Content Editor

Related News