ਪਾਕਿਸਤਾਨ ’ਚ ਪਿਕਨਿਕ ਮਨਾਉਣ ਗਏ 4 ਲੋਕਾਂ ਦੀ ਸਮੁੰਦਰ ’ਚ ਡੁੱਬ ਕੇ ਮੌਤ

Monday, Jun 28, 2021 - 04:17 PM (IST)

ਪਾਕਿਸਤਾਨ ’ਚ ਪਿਕਨਿਕ ਮਨਾਉਣ ਗਏ 4 ਲੋਕਾਂ ਦੀ ਸਮੁੰਦਰ ’ਚ ਡੁੱਬ ਕੇ ਮੌਤ

ਕਰਾਚੀ (ਵਾਰਤਾ) : ਪਾਕਿਸਤਾਨ ਦੇ ਕਰਾਚੀ ਵਿਚ ਵੱਖ-ਵੱਖ ਸਥਾਨਾਂ ’ਤੇ ਪਿਕਨਿਕ ਮਨਾਉਣ ਪੁੱਜੇ 4 ਲੋਕਾਂ ਦੀ ਸਮੁੰਦਰ ਵਿਚ ਡੁੱਬ ਕੇ ਮੌਤ ਹੋ ਗਈ। ਦਿ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਵੱਲੋਂ ਕੋਰੋਨਾ ਦੇ ਮਾਮਲਿਆਂ ਵਿਚ ਗਿਰਾਵਟ ਦੇ ਮੱਦੇਨਜ਼ਰ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਕੋਵਿਡ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਵੀਕੈਂਡ ਵਿਚ ਲੋਕਾਂ ਦੀ ਵੱਡੀ ਭੀੜ ਸਮੁੰਦਰ ਤੱਟਾਂ ਅਤੇ ਹੋਰ ਮਨੋਰੰਜਕ ਸਥਾਨਾਂ ’ਤੇ ਵੱਧ ਰਹੀ ਹੈ। 

ਰਿਪੋਰਟ ਮੁਤਾਬਕ ਮੌਰੀਪੁਰ ਥਾਣਾ ਖੇਤਰ ਦੇ ਰਹਿਮਾਨ ਗੋਠ ਦੇ ਕੋਲ ਹੋਕਸ ਬੇਅ ਵਿਚ ਐਤਵਾਰ ਨੂੰ ਇਕ ਪਰਿਵਾਰ ਪਿਕਨਿਕ ਮਨਾਉਣ ਸਮੁੰਦਰ ਤੱਟ ’ਤੇ ਪੁੱਜਾ ਸੀ। ਇਸ ਦੌਰਾਨ ਸਮੁੰਦਰ ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਡੁੱਬ ਕੇ ਮੌਤ ਹੋ ਗਈ। ਸੂਚਨਾ ਮਿਲਣ ’ਤੇ ਗੋਤਾਖੋਰਾਂ ਨੇ ਉਸ ਦੀ ਲਾਸ਼ ਨੂੰ ਕੱਢਿਆ। ਇਸੇ ਤਰ੍ਹਾਂ ਮਾਨਘੋਪੀਰ ਥਾਣਾ ਖੇਤਰ ਦੇ ਹੱਬ ਡੈਮ ਵਿਚ 22 ਸਾਲਾ ਨੌਜਵਾਨ ਨਹਾਉਂਦੇ ਸਮੇਂ ਪਾਣੀ ਵਿਚ ਡੁੱਬ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਿਆਰੀ ਇਲਾਕੇ ਵਿਚ ਰਹਿਣ ਵਾਲੇ ਹਮਜਾ ਦੇ ਰੂਪ ਵਿਚ ਕੀਤੀ ਗਈ ਹੈ। ਉਹ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਡੈਮ ’ਤੇ ਗਿਆ ਸੀ। ਇਕ ਹੋਰ ਘਟਨਾ ਵਿਚ ਗਦਾਨੀ ਵਿਚ 2 ਲੋਕ ਸਮੁੰਦਰ ਵਿਚ ਨਹਾਉਂਦੇ ਸਮੇਂ ਡੁੱਬ ਗਏ। ਗੋਤਾਖੋਰਾਂ ਨੇ ਇਕ ਘੰਟੇ ਦੀ ਕੋਸ਼ਿਸ਼ ਦੇ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਕੱਢੀਆਂ। ਉਨ੍ਹਾਂ ਦੀ ਪਛਾਣ ਬਲਦੀਆ ਟਾਊਨ ਨਿਵਾਸੀ ਨਈਮ ਅਤੇ ਇਮਰਾਨ ਦੇ ਰੂਪ ਵਿਚ ਕੀਤੀ ਗਈ ਹੈ।
 


author

cherry

Content Editor

Related News