ਪਾਕਿ ਸੂਚਨਾ ਮੰਤਰੀ ਨੇ ਕਿਹਾ, ‘PM ਇਮਰਾਨ ਦਾ ਲਾਦੇਨ ਨੂੰ ‘ਸ਼ਹੀਦ’ ਕਹਿਣਾ ਜ਼ੁਬਾਨ ਦੀ ਫਿਸਲਣ ਸੀ’

Monday, Jun 28, 2021 - 04:53 PM (IST)

ਪਾਕਿ ਸੂਚਨਾ ਮੰਤਰੀ ਨੇ ਕਿਹਾ, ‘PM ਇਮਰਾਨ ਦਾ ਲਾਦੇਨ ਨੂੰ ‘ਸ਼ਹੀਦ’ ਕਹਿਣਾ ਜ਼ੁਬਾਨ ਦੀ ਫਿਸਲਣ ਸੀ’

ਇਸਲਾਮਾਬਾਦ : ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਅਲ-ਕਾਇਗਾ ਦੇ ਮਾਰੇ ਗਏ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ‘ਸ਼ਹੀਦ’ ਅਖਵਾਉਣ ਦੇ ਇਕ ਸਾਲ ਬਾਅਦ ਪਾਕਿ ਦੇ ਸੂਚਨਾ ਮੰਤਰੀ ਨੇ ਐਤਵਾਰ ਨੂੰ ਸਪੱਸ਼ਟ ਕਰ ਦਿੱਤਾ ਕਿ ‘ਜ਼ੁਬਾਨ ਫਿਸਲ ਗਈ’ ਸੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 25 ਜੂਨ ਨੂੰ ਖਾਨ ਨੇ ਸੰਸਦ ’ਚ ਕਿਹਾ ਸੀ ਕਿ ਅਮਰੀਕੀ ਸੁਰੱਖਿਆ ਬਲ ਪਾਕਿ ਵਿੱਚ ਦਾਖਲ ਹੋ ਗਏ ਅਤੇ ਸਰਕਾਰ ਨੂੰ ਸੂਚਨਾ ਦਿੱਤੇ ਬਿਨਾਂ ਲਾਦੇਨ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਸਾਰਿਆਂ ਨੇ ਦੇਸ਼ ਨਾਲ ਬੁਰਾ ਕਹਿਣਾ ਸ਼ੁਰੂ ਕਰ ਦਿੱਤਾ। ਖਾਨ ਨੇ ਕਿਹਾ ਸੀ, “ਮੇਰਾ ਮੰਨਣਾ ਹੈ ਕਿ ਅਜਿਹਾ ਕੋਈ ਦੇਸ਼ ਨਹੀਂ, ਜਿਸ ਨੇ ਅੱਤਵਾਦ ਦੇ ਖ਼ਿਲਾਫ਼ ਜੰਗ ਦਾ ਸਮਰਥਨ ਕੀਤਾ ਹੋਵੇ ਅਤੇ ਉਸ ਨੂੰ ਸ਼ਰਮਿੰਦਾ ਹੋਣਾ ਪਿਆ ਹੋਵੇ। 


ਅਫਗਾਨਿਸਤਾਨ ਵਿੱਚ ਅਮਰੀਕਾ ਦੀ ਅਸਫਲਤਾ ਲਈ ਪਾਕਿ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ, ‘ਪੂਰੀ ਦੁਨੀਆ ’ਚ ਪਾਕਿਸਤਾਨੀਆਂ ਲਈ ਸ਼ਰਮਿੰਦਗੀ ਵਾਲੀ ਗੱਲ ਸੀ ਕਿ ਅਮਰੀਕਨ ਆਏ ਅਤੇ ਓਬਾਮਾ ਬਿਨ ਲਾਦੇਨ ਨੂੰ ਐਬਟਾਬਾਦ ਵਿੱਚ ਮਾਰ ਗਏ... ਉਸਨੂੰ ਸ਼ਹੀਦ ਕਰ ਦਿੱਤਾ। ਇਸ ਤੋਂ ਬਾਅਦ ਪੂਰੀ ਦੁਨੀਆਂ ਦੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਾਡੇ ਸਹਿਯੋਗੀ ਸਾਡੇ ਦੇਸ਼ ਦੇ ਅੰਦਰ ਆਏ ਅਤੇ ਸਾਨੂੰ ਦੱਸੇ ਬਿਨਾਂ ਉਸ ਨੂੰ ਮਾਰ ਗਏ। ਅੱਤਵਾਦ ਦੇ ਖ਼ਿਲਾਫ਼ ਅਮਰੀਕੀ ਯੁੱਧ ਵਿੱਚ 70 ਹਜ਼ਾਰ ਪਾਕਿ ਮਾਰੇ ਗਏ ਸਨ। ਇਸ ਤੋਂ ਬਾਅਦ ਇਸ ਬਿਆਨ ਦੀ ਵਿਰੋਧੀ ਧਿਰ ਅਤੇ ਮੀਡੀਆ ਨੇ ਅਲੋਚਨਾ ਕੀਤੀ।


author

rajwinder kaur

Content Editor

Related News