ਪਾਕਿ ''ਚ ਕੋਰੋਨਾ ਦੇ 264 ਨਵੇਂ ਮਾਮਲੇ ਦਰਜ

Sunday, Aug 30, 2020 - 12:47 PM (IST)

ਪਾਕਿ ''ਚ ਕੋਰੋਨਾ ਦੇ 264 ਨਵੇਂ ਮਾਮਲੇ ਦਰਜ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਰੋਨਾ ਦਾ ਪ੍ਰਕੋਪ ਕੰਟਰੋਲ ਵਿਚ ਨਹੀਂ ਆ ਰਿਹਾ।ਸਿਹਤ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ ਵਿਚ ਐਤਵਾਰ ਨੂੰ 264 ਨਵੇਂ ਕੋਰੋਨਾਵਾਇਰਸ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਮਾਮਲਿਆਂ ਦੀ ਕੌਮੀ ਗਿਣਤੀ 2,95,636 ਹੋ ਗਈ। ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਚਾਰ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 6,288 ਹੋ ਗਈ।

ਪੜ੍ਹੋ ਇਹ ਅਹਿਮ ਖਬਰ- ਰੂਸੀ ਸੁਖੋਈ ਫਾਈਟਰ ਜੈੱਟ ਨੇ ਘੇਰਿਆ ਅਮਰੀਕੀ ਪਰਮਾਣੂ ਬੰਬਾਰ B-52, ਪਿਆ ਬਖੇੜਾ

ਦੇਸ਼ ਭਰ ਵਿਚ ਕੁੱਲ 280,547 ਲੋਕ ਠੀਕ ਹੋਏ ਹਨ, ਜਦੋਂ ਕਿ 601 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਾਕਿਸਤਾਨ ਵਿਚ 8,801 ਐਕਟਿਵ ਮਾਮਲੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਿੰਧ ਵਿਚ 129,268, ਪੰਜਾਬ ਵਿਚ 96,741, ਖੈਬਰ ਪਖਤੂਨਖਵਾ ਵਿਚ 36,017, ਇਸਲਾਮਾਬਾਦ, 15,611, ਬਲੋਚਿਸਤਾਨ ਵਿਚ 12,842, ਗਿਲਗਿਤ-ਬਾਲਟਿਸਤਾਨ ਵਿਚ 2,863 ਅਤੇ ਮਕਬੂਜ਼ਾ ਕਸ਼ਮੀਰ ਵਿਚ 2,294 ਮਾਮਲੇ ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਦੇਸ਼ ਭਰ ਵਿਚ ਕੁੱਲ 2,603,129 ਕੋਵਿਡ-19 ਟੈਸਟ ਕੀਤੇ ਸਨ, ਜਿਨ੍ਹਾਂ ਵਿਚ ਪਿਛਲੇ 24 ਘੰਟਿਆਂ ਵਿਚ 21,434 ਸ਼ਾਮਲ ਹਨ।


author

Vandana

Content Editor

Related News