ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਨੂੰ ਐਲਾਨਿਆ ''ਭਗੌੜਾ''

Wednesday, Feb 26, 2020 - 12:24 PM (IST)

ਪਾਕਿ ਸਰਕਾਰ ਨੇ ਨਵਾਜ਼ ਸ਼ਰੀਫ ਨੂੰ ਐਲਾਨਿਆ ''ਭਗੌੜਾ''

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਲੰਡਨ ਵਿਚ ਇਲਾਜ ਕਰਾ ਰਹੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ 'ਭਗੌੜਾ' ਕਰਾਰ ਦਿੱਤਾ ਹੈ। ਨਵਾਜ਼ ਦੀ ਜ਼ਮਾਨਤ ਮਿਆਦ ਨਾ ਵਧਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਲਿਆ। ਸਰਕਾਰ ਨੇ ਨਵਾਜ਼ 'ਤੇ ਜ਼ਮਾਨਤ ਦੀਆਂ ਸ਼ਰਤਾਂ ਤੋੜਣ ਦਾ ਦੋਸ਼ ਲਗਾਇਆ ਹੈ। ਡਾਨ ਦੀ ਰਿਪੋਰਟ ਦੇ ਮੁਤਾਬਕ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। 

ਇਮਰਾਨ ਦੇ ਵਿਸ਼ੇਸ਼ ਸਲਾਹਕਾਰ ਡਾਕਟਰ ਫਿਰਦੌਸ ਆਸ਼ਿਕ ਅਵਾਨ ਨੇ ਕੈਬਨਿਟ ਬੈਠਕ ਦੇ ਬਾਅਦ ਦੱਸਿਆ ਕਿ ਨਵਾਜ਼ ਨੇ ਲੰਡਨ ਦੇ ਕਿਸੇ ਵੀ ਹਸਪਤਾਲ ਵਿਚ ਆਪਣੀ ਮੈਡੀਕਲ ਰਿਪੋਰਟ ਨਹੀਂ ਸੌਂਪੀ ਹੈ। ਮੈਡੀਕਲ ਬੋਰਡ ਨੇ ਨਵਾਜ਼ ਵੱਲੋਂ ਭੇਜੀਆਂ ਮੈਡੀਕਲ ਰਿਪੋਰਟਾਂ ਨੂੰ ਕਾਰਜ ਕਰਦਿਆਂ ਉਹਨਾਂ ਨੂੰ ਅੱਜ ਤੋਂ ਭਗੌੜਾ ਐਲਾਨ ਕੀਤਾ ਹੈ। ਜੇਕਰ ਕਾਨੂੰਨ ਦੇ ਤਹਿਤ ਉਹ ਦੇਸ਼ ਨਹੀਂ ਪਰਤਦੇ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਭਗੌੜਾ (Proclaimed Offender) ਐਲਾਨ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ 19 ਨਵੰਬਰ 2019 ਨੂੰ ਇਲਾਜ ਲਈ ਲੰਡਨ ਰਵਾਨਾ ਹੋਏ ਸਨ। 23 ਦਸੰਬਰ ਨੂੰ ਸ਼ਰੀਫ ਨੇ ਲਾਹੌਰ ਹਾਈ ਕੋਰਟ ਵੱਲੋਂ ਪ੍ਰਦਾਨ ਕੀਤੀ ਗਈ ਵਿਦੇਸ਼ ਪ੍ਰਵਾਸ ਦੀ ਮਿਆਦ ਖਤਮ ਹੋਣ 'ਤੇ ਉਸ ਨੂੰ ਵਧਾਉਣ ਦੀ ਮੰਗ ਕੀਤੀ ਸੀ। ਇਸ ਦੇ ਬਾਅਦ ਪੰਜਾਬ ਸਰਕਾਰ ਨੇ ਇਸ 'ਤੇ ਫੈਸਲਾ ਲੈਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਫੈਸਲਾ ਲੈਣ ਲਈ ਤਾਜ਼ਾ ਮੈਡੀਕਲ ਰਿਪੋਰਟ ਮੰਗੀ ਸੀ। ਬਸ਼ਾਰਤ ਨੇ ਸਥਾਨਕ ਸਿਹਤ ਮੰਤਰੀ ਡਾਕਟਰ ਯਾਸਮੀਨ ਰਾਸ਼ਿਦ ਸਮੇਤ ਪੰਜਾਬ ਕੈਬਨਿਟ ਦੇ ਹੋਰ ਮੈਂਬਰਾਂ ਦੇ ਨਾਲ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਕਮੇਟੀ ਨੇ ਫੈਸਲਾ ਲਿਆ ਹੈ ਕਿ ਨਵਾਜ਼ ਸ਼ਰੀਫ ਦੀ ਜ਼ਮਾਨਤ ਹੋਰ ਨਹੀਂ ਵਧਾਈ ਜਾ ਸਕਦੀ।'' 

ਉਹਨਾਂ ਨੇ ਕਿਹਾ ਕਿ ਲਾਹੌਰ ਹਾਈ ਕੋਰਟ ਦੇ ਆਦੇਸ਼ ਵਿਚ ਕਿਹਾ ਗਿਾਆ ਹੈ ਕਿ ਸ਼ਰੀਫ ਨੂੰ 8 ਹਫਤੇ ਦੀ ਜ਼ਮਾਨਤ ਪ੍ਰਦਾਨ ਕੀਤੀ ਗਈ ਸੀ। ਭਾਵੇਂਕਿ ਉਦੋਂ ਤੋਂ ਹੋਰ 8 ਹਫਤੇ ਬੀਤ ਗਏ ਕਿਉਂਕਿ ਚਰਚਾ ਚੱਲ ਰਹੀ ਸੀ। ਉਹਨਾਂ ਨੇ ਕਿਹਾ,''ਜਦੋਂ ਤੱਕ ਪੰਜਾਬ ਸਰਕਾਰ ਨੇ ਫੈਸਲਾ ਨਹੀਂ ਲਿਆ ਸੀ ਇਹ ਜ਼ਮਾਨਤ ਖੁਦ ਹੀ ਵਧਣੀ ਸੀ, ਇਸ ਲਈ ਇਹ 16 ਹਫਤੇ ਲਈ ਵੱਧ ਗਈ।'' ਬਸ਼ਾਰਤ ਨੇ ਕਿਹਾ ਕਿ 16 ਹਫਤੇ ਬੀਤ ਜਾਣ ਦੇ ਬਾਅਦ ਸੂਬਾਈ ਸਰਕਾਰ ਚਾਹੁੰਦੀ ਸੀ ਕਿ ਉਸ ਨੂੰ ਸ਼ਰੀਫ ਦੀ ਸਿਹਤ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾਵੇ, ਜਿਸ ਦੇ ਆਧਾਰ 'ਤੇ ਉਹਨਾਂ ਦੀ ਜ਼ਮਾਨਤ 'ਤੇ ਕੋਈ ਫੈਸਲਾ ਕੀਤਾ ਜਾ ਸਕੇ। ਬਸ਼ਾਰਤ ਨੇ ਕਿਹਾ,''ਅੱਜ ਤੱਕ ਉਹਨਾਂ ਨੂੰ ਲੰਡਨ ਦੇ ਕਿਸੇ ਵੀ ਹਸਪਤਾਲ ਵਿਚ ਭਰਤੀ ਨਹੀਂ ਕਰਵਾਇਆ ਗਿਆ।'' ਉਹਨਾਂ ਨੇ ਕਿਹਾ ਕਿ ਪੀ.ਐੱਮ.ਐਲ.-ਐੱਨ. ਸੁਪਰੀਮੋ ਦੀ ਸਿਹਤ ਦੇ ਬਾਰੇ ਵਿਚ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।


author

Vandana

Content Editor

Related News