ਨਵਾਜ਼ ਸ਼ਰੀਫ ਦੀ ਰੈਸਟੋਰੈਂਟ ਵਾਲੀ ਤਸਵੀਰ ਵਾਇਰਲ, ਮਚਿਆ ਹੰਗਾਮਾ

01/14/2020 2:06:50 PM

ਇਸਲਾਮਾਬਾਦ ਲੰਡਨ (ਬਿਊਰੋ) ਪਾਕਿਸਤਾਨ ਵਿਚ ਇਨੀ ਦਿਨੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਇਕ ਰੈਸਟੋਰੈਂਟ ਵਿਚ ਬੈਠੇ ਹੋਏ ਦੀ ਤਸਵੀਰ ਵਾਇਰਲ ਹੋ ਰਹੀ ਹੈ।ਇਹ ਤਸਵੀਰ ਲੰਡਨ ਦੇ ਇਕ ਰੈਸਟੋਰੈਂਟ ਦੀ ਹੈ। ਇਸ ਮਗਰੋਂ ਹੁਣ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੇਤਾਵਾਂ ਨੇ ਉਹਨਾਂ ਦੀ ਸਿਹਤ ਦੀ ਗੰਭੀਰ ਹਾਲਤ 'ਤੇ ਸਵਾਲ ਚੁੱਕੇ ਹਨ। ਪਾਕਿਸਤਾਨ ਸਰਕਾਰ ਵੱਲੋਂ ਸ਼ਰੀਫ ਨੂੰ ਮੁਆਵਜ਼ਾ ਬਾਂਡ ਜਮਾਂ ਕਰਾਉਣ ਦੀ ਸ਼ਰਤ ਦੇ ਬਿਨਾਂ 4 ਹਫਤੇ ਦੀ ਜ਼ਮਾਨਤ ਮਿਆਦ ਦੇ ਦੌਰਾਨ ਮੈਡੀਕਲ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਦੇ ਬਾਅਦ ਸ਼ਰੀਫ ਨਵੰਬਰ 2019 ਵਿਚ ਲੰਡਨ ਗਏ ਸਨ। 

ਵਾਇਰਲ ਹੋ ਰਹੀ ਤਸਵੀਰ ਵਿਚ ਸ਼ਰੀਫ ਪੀ.ਐੱਮ.ਐਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਅਤੇ ਉਹਨਾਂ ਦੇ ਬੇਟੇ ਹਮਜ਼ਾ ਦੇ ਨਾਲ ਇਕ ਰੈਸਟੋਰੈਂਟ ਵਿਚ ਬੈਠੇ ਦਿਖਾਈ ਦੇ ਰਹੇ ਹਨ। ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਵਾਇਰਲ ਹੋ ਰਹੀ ਤਸਵੀਰ ਕਾਰਨ ਨਵਾਜ਼ ਨੂੰ ਪੀ.ਟੀ.ਆਈ. ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਇਲਾਜ ਲਈ ਲੰਡਨ ਵਿਚ ਹੋਰ ਸਮਾਂ ਰੁਕਣ ਦੀ ਇਜਾਜ਼ਤ ਲੈਣ ਵਿਚ ਸਮੱਸਿਆ ਹੋ ਸਕਦੀ ਹੈ। ਨਵਾਜ਼ ਨੇ 23 ਦਸੰਬਰ ਨੂੰ ਮੈਡੀਕਲ ਇਲਾਜ ਲਈ ਲੰਡਨ ਜਾਣ ਲਈ ਅਦਾਲਤ ਵੱਲੋਂ ਦਿੱਤੀ ਗਈ ਇਜਾਜ਼ਤ ਵਿਚ ਚਾਰ ਹਫਤੇ ਦੀ ਮਿਆਦ ਦੀ ਸਮਾਪਤੀ 'ਤੇ ਆਪਣੇ ਪਰਵਾਸ 'ਤੇ ਵਿਸਥਾਰ ਦੀ ਮੰਗ ਕੀਤੀ ਸੀ। ਆਪਣੀ ਐਪਲੀਕੇਸ਼ਨ ਦੇ ਨਾਲ ਨਵਾਜ਼ ਨੇ ਆਪਣੀ ਮੈਡੀਕਲ ਰਿਪੋਰਟ ਨੱਥੀ ਕੀਤੀ ਸੀ। ਭਾਵੇਂਕਿ ਪੰਜਾਬ ਸਰਕਾਰ ਐਪਲੀਕੇਸ਼ਨ 'ਤੇ ਫੈਸਲਾ ਨਹੀਂ ਕਰ ਸਕੀ ਹੈ ਇਸ ਲਈ ਉਸ ਨੇ ਹੁਣ ਤਾਜ਼ਾ ਰਿਪੋਰਟ ਦੀ ਮੰਗ ਕੀਤੀ ਹੈ। 

PunjabKesari

ਮੰਤਰੀ ਫਵਾਦ ਚੌਧਰੀ ਨੇ ਨਵਾਜ਼ ਦੀ ਤਸਵੀਰ ਟਵੀਟ ਕਰਦਿਆਂ ਪੀ.ਐੱਮ.ਐੱਲ.-ਐੱਨ. ਦੇ ਸੁਪਰੀਮੋ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਲੰਡਨ ਦੀ ਆਈ.ਸੀ.ਯੂ. ਵਿਚ ਲੁੱਟ ਦੇ ਵਿਰੁੱਧ ਇਲਾਜ ਚੱਲ ਰਿਹਾ ਹੈ ਅਤੇ ਉੱਥੇ ਮੌਜੂਦ ਸਾਰੇ ਮਰੀਜ਼ ਬਿਹਤਰ ਮਹਿਸੂਸ ਕਰ ਰਹੇ ਹਨ। ਉੱਥੇ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਿਚ ਹੋਈ ਬੈਠਕ ਵਿਚ ਇਸ ਤਸਵੀਰ 'ਤੇ ਵੀ ਚਰਚਾ ਹੋਈ। ਦੂਜੇ ਪਾਸੇ ਜਿਵੇਂ ਹੀ ਇਹ ਤਸਵੀਰ ਵਾਇਰਲ ਹੋਈ ਬੁਜਦਾਰ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਉਸ ਨੇ ਨਵਾਜ਼ ਦੇ ਨਿੱਜੀ ਡਾਕਟਰ ਅਦਨਾਨ ਖਾਨ ਤੋਂ ਨਵਾਜ਼ ਦੀ ਸਿਹਤ ਦੇ ਬਾਰੇ ਵਿਚ ਤਾਜ਼ਾ ਰਿਪੋਰਟ ਮੰਗੀ। 

ਉੱਧਰ ਪੀ.ਐੱਮ.ਐੱਲ.-ਐੱਨ. ਦੇ ਨੇਤਾ ਨੇ ਸ਼ਰੀਫ ਦੀ ਸਿਹਤ 'ਤੇ ਰਾਜਨੀਤੀ ਕਰਨ ਲਈ ਪੀ.ਟੀ.ਆਈ. ਨੇਤਾਵਾਂ ਨੂੰ ਬੁਰਾ ਭਲਾ ਕਿਹਾ ਅਤੇ ਸਪੱਸ਼ਟ ਕੀਤਾ ਕਿ ਡਾਕਟਰਾਂ ਨੇ ਉਹਨਾਂ ਨੂੰ ਮਿਜਾਜ਼ ਵਿਚ ਤਬਦੀਲੀ ਲਈ ਬਾਹਰ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਇਕ ਹੀ ਕਮਰੇ ਵਿਚ ਰਹਿ ਰਹੇ ਸਨ। ਨੇਤਾ ਨੇ ਦੱਸਿਆ ਕਿ ਐਤਵਾਰ ਨੂੰ ਨਵਾਜ਼ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਸੈਰ ਕੀਤੀ ਅਤੇ ਇਕ ਰੈਸਟੋਰੈਂਟ ਵਿਚ ਚਾਹ ਪੀਤੀ।


Vandana

Content Editor

Related News