ਪਾਕਿ : 45 ਸਾਲਾ ਸ਼ਖਸ ਵੱਲੋਂ ਨਾਬਾਲਗਾ ਨਾਲ ਜ਼ਬਰੀ ਵਿਆਹ ਕਰਾਉਣ ਦੀ ਕੋਸ਼ਿਸ਼, ਮਾਮਲਾ ਦਰਜ

Monday, Dec 07, 2020 - 12:09 PM (IST)

ਪਾਕਿ : 45 ਸਾਲਾ ਸ਼ਖਸ ਵੱਲੋਂ ਨਾਬਾਲਗਾ ਨਾਲ ਜ਼ਬਰੀ ਵਿਆਹ ਕਰਾਉਣ ਦੀ ਕੋਸ਼ਿਸ਼, ਮਾਮਲਾ ਦਰਜ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਅਰਾਜਕਤਾ ਦੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਹਿਮਦਾਬਾਦ ਦੀ ਇਕ 12 ਸਾਲਾ ਕੁੜੀ ਨੂੰ ਅਗਵਾ ਕਰਨ ਅਤੇ ਬਾਅਦ ਵਿਚ ਉਸ ਨੂੰ 45 ਸਾਲ ਦੇ ਇਕ ਵਿਅਕਤੀ ਨਾਲ ਵਿਆਹ ਕਰਾਉਣ ਲਈ ਮਜਬੂਰ ਕਰਨ ਦੇ ਦੋਸ਼ ਵਿਚ ਛੇ ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਏ.ਆਰ.ਵਾਈ. ਨਿਊਜ਼ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਵੇਂਕਿ ਕੁੜੀ ਨੂੰ ਪੁਲਸ ਅਧਿਕਾਰੀਆਂ ਨੇ ਬਰਾਮਦ ਕਰ ਲਿਆ ਸੀ ਪਰ ਦੋਸ਼ੀ ਉਸ ਜਗ੍ਹਾ ਤੋਂ ਭੱਜਣ ਵਿਚ ਸਫਲ ਹੋ ਗਿਆ। ਇਕ ਸਥਾਨਕ ਅਦਾਲਤ ਨੇ ਵੀ ਪੀੜਤਾ ਦੀ ਗਲਤ ਉਮਰ 17 ਹੋਣ ਦਾ ਜ਼ਿਕਰ ਕਰਨ ਲਈ ਤਫ਼ਤੀਸ਼ ਦੀ ਪੇਸ਼ਕਸ਼ ਕੀਤੀ ਸੀ। ਇਸ ਦੌਰਾਨ ਪੀੜਤ ਕੁੜੀ ਦੇ ਪਿਤਾ ਨੇ ਉੱਚ ਅਧਿਕਾਰੀਆਂ ਨੂੰ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਮਾਮਲੇ ਵਿਚ ਪੁਲਸ ਵਿਭਾਗ ਤੋਂ ਅਸਹਿਯੋਗ ਦੀ ਵੀ ਸ਼ਿਕਾਇਤ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਕਿਸਾਨਾ ਦੇ ਹੱਕ ‘ਚ ਉਤਰੇ ਕੈਨਬਰਾ ਦੇ ਪੰਜਾਬੀ (ਤਸਵੀਰਾਂ)

ਏ.ਆਰ.ਵਾਈ. ਨਿਊਜ਼ ਦੇ ਮੁਤਾਬਕ, ਨਵੰਬਰ ਦੇ ਸ਼ੁਰੂ ਵਿਚ ਸਿੰਧ ਦੇ ਸੁਕੂਰ ਦੇ ਥੂਲ ਕਸਬੇ ਵਿਚ ਬਾਲ ਵਿਆਹ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ।ਇਸ ਤੋਂ ਪਹਿਲਾਂ, ਕਰਾਚੀ ਦੇ ਇੱਕ 44 ਸਾਲਾ ਵਿਅਕਤੀ ਅਲੀ ਅਜ਼ਹਰ ਦੁਆਰਾ ਕਥਿਤ ਤੌਰ 'ਤੇ ਆਰਜ਼ੂ ਰਾਜਾ ਨਾਮ ਦੀ ਇੱਕ 13 ਸਾਲਾ ਈਸਾਈ ਕੁੜੀ ਨੂੰ ਜ਼ਬਰਦਸਤੀ ਅਗਵਾ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਸ ਨਾਲ ਜ਼ਬਰੀ ਵਿਆਹ ਕਰਵਾ ਲਿਆ ਸੀ। ਵੱਖ-ਵੱਖ ਮਨੁੱਖੀ ਅਧਿਕਾਰ ਸੰਗਠਨਾਂ ਨੇ ਰਾਜਾ ਲਈ ਇਨਸਾਫ ਦੀ ਮੰਗ ਕੀਤੀ ਹੈ।

ਨੋਟ- ਪਾਕਿ ਵਿਚ 45 ਸਾਲਾ ਸ਼ਖਸ ਵੱਲੋਂ ਨਾਬਾਲਗਾ ਨਾਲ ਜ਼ਬਰੀ ਵਿਆਹ ਕਰਾਉਣ ਦੀ ਕੋਸ਼ਿਸ਼ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News