ਪਾਕਿ : ਨਾਬਾਲਗ ਦੀ ਪੁਲਸ ਹਿਰਾਸਤ ''ਚ ਮੌਤ

Monday, Mar 15, 2021 - 06:05 PM (IST)

ਪਾਕਿ : ਨਾਬਾਲਗ ਦੀ ਪੁਲਸ ਹਿਰਾਸਤ ''ਚ ਮੌਤ

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਪੁਲਸ ਹਿਰਾਸਤ ਵਿਚ ਇੱਕ ਸੱਤਵੀਂ ਕਲਾਸ ਦੇ ਵਿਦਿਆਰਥੀ ਦੀ ਰਹੱਸਮਈ ਹਾਲਤਾਂ ਵਿਚ ਮੌਤ ਹੋ ਗਈ, ਜਿਸ ਮਗਰੋਂ ਪੁਲਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਹੋਇਆ। ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਡਾਨ ਨਿਊਜ਼ ਮੁਤਾਬਕ, ਇਸ ਘਟਨਾ ਦੇ ਜਵਾਬ ਵਿਚ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਗੜਬੀ ਥਾਣੇ ਦੇ ਪੂਰੇ ਸਟਾਫ ਨੂੰ ਮੁਅੱਤਲ ਕਰ ਦਿੱਤਾ, ਜਿੱਥੇ ਐਤਵਾਰ ਨੂੰ ਲੜਕੇ ਦੀ ਮੌਤ ਹੋ ਗਈ। ਉਹਨਾਂ ਨੇ ਇਸ ਘਟਨਾ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਗਏ। ਮੁੱਖ ਸਿਟੀ ਪੁਲਸ ਅਧਿਕਾਰੀ ਅੱਬਾਸ ਅਹਿਸਾਨ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਵਿਦਿਆਰਥੀ ਨੂੰ ਐਤਵਾਰ ਨੂੰ ਇੱਕ ਦੁਕਾਨਦਾਰ ਨਾਲ ਤਿੱਖੀ ਬਹਿਸ ਅਤੇ ਉਸ ਨੂੰ ਹਥਿਆਰ ਦਿਖਾਉਣ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਕਿਸਾਨ ਅੰਦੋਲਨ ਦੌਰਾਨ ਹਿੰਦੂ-ਸਿੱਖ ਸੰਗਠਨਾਂ 'ਚ ਵਧੇ ਮਤਭੇਦਾਂ ਨੂੰ ਇੰਝ ਦੂਰ ਕਰਨਗੇ ਇਹ ਦਿੱਗਜ਼ 

ਪੁਲਸ ਨੇ ਮੁੰਡੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਅਤੇ ਬਾਅਦ ਵਿਚ ਉਸ ਨੇ ਲਾਕਅਪ ਅੰਦਰ ਖੁਦਕੁਸ਼ੀ ਕਰ ਲਈ। ਉੱਧਰ ਖ਼ੁਦਕੁਸ਼ੀ ਦੇ ਦਾਅਵੇ ਨੂੰ ਨਕਾਰਦਿਆਂ, ਮੁੰਡੇ ਦੇ ਪਿਤਾ ਨੇ ਕਿਹਾ ਕਿ ਪੁਲਸ ਤਸ਼ੱਦਦ ਕਾਰਨ ਲਾਕਅਪ ਵਿਚ ਉਸ ਦੀ ਮੌਤ ਹੋਈ।ਐਤਵਾਰ ਰਾਤ ਨੂੰ ਵੱਡੀ ਗਿਣਤੀ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਗੜਬੀ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਵਿਰੁੱਧ ਨਾਅਰੇਬਾਜ਼ੀ ਕੀਤੀ।

ਡਾਨ ਦੀ ਖ਼ਬਰ ਅਨੁਸਾਰ ਹਾਲ ਹੀ ਦੇ ਦਿਨਾਂ ਵਿਚ ਪੇਸ਼ਾਵਰ ਵਿਚ ਅਜਿਹੀ ਇਹ ਦੂਜੀ ਘਟਨਾ ਹੈ।ਕੁਝ ਦਿਨ ਪਹਿਲਾਂ, ਦੋ ਪੁਲਿਸ ਮੁਲਾਜ਼ਮਾਂ ਨੂੰ ਇੱਕ ਵਿਦਿਆਰਥੀ ਦੀ ਹੱਤਿਆ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਕਿਉਂਕਿ ਵਿਦਿਆਰਥੀ ਉਹਨਾਂ ਦੇ ਇਸ਼ਾਰਾ ਦੇਣ ਦੇ ਬਾਵਜੂਦ ਨਹੀਂ ਰੁਕਿਆ ਸੀ। ਸਾਲ 2019 ਵਿਚ ਪੁਲਸ ਲਾੱਕਅਪਾਂ ਵਿਚ ਹਿਰਾਸਤ ਵਿਚ ਮੌਤ ਦੀਆਂ ਚਾਰ ਘਟਨਾਵਾਂ ਹੋਈਆਂ ਸਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News