ਪਾਕਿ : ਵਿਆਹ ਕਾਨੂੰਨ ''ਚ ਤਬਦੀਲੀ ਦੀ ਤਿਆਰੀ, 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ

Thursday, May 27, 2021 - 07:04 PM (IST)

ਪਾਕਿ : ਵਿਆਹ ਕਾਨੂੰਨ ''ਚ ਤਬਦੀਲੀ ਦੀ ਤਿਆਰੀ, 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੱਚਿਆਂ ਨੂੰ ਬਲਾਤਕਾਰ ਤੋਂ ਬਚਾਉਣ ਲਈ ਅਜੀਬੋਗਰੀਬ ਬਿੱਲ ਦਾ ਡਰਾਫਟ ਪੇਸ਼ ਕੀਤਾ ਗਿਆ ਹੈ। ਜੇਕਰ ਇਸ ਬਿੱਲ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪਾਕਿਸਤਾਨ ਵਿਚ 18 ਸਾਲ ਦੀ ਉਮਰ ਵਾਲਿਆਂ ਲਈ ਵਿਆਹ ਕਰਨਾ ਲਾਜ਼ਮੀ ਹੋ ਜਾਵੇਗਾ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਵੀ ਵਿਵਸਥਾ ਹੈ। ਪਾਕਿਸਤਾਨੀ ਸਿਆਸਤਦਾਨਾਂ ਨੇ ਕਿਹਾ ਹੈ ਕਿ ਇਸ ਨਾਲ ਸਮਾਜਿਕ ਬੁਰਾਈਆਂ, ਬੱਚਿਆਂ ਨਾਲ ਬਲਾਤਕਾਰ ਅਤੇ ਅਨੈਤਿਕ ਗਤੀਵਿਧੀਆਂ ਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।

ਸੂਬਾਈ ਵਿਧਾਨਸਭਾ ਦੇ ਮੁਤਾਹਿਦਾ ਮਜਲਿਸ-ਏ-ਅਮਲ (ਐੱਮ.ਐੱਮ.ਏ.) ਦੇ ਮੈਂਬਰ ਸੈਅਦ ਅਬਦੁੱਲ ਰਸ਼ੀਦ ਨੇ ਸਿੰਧ ਵਿਧਾਨਸਭਾ ਹੈੱਡਕੁਆਰਟਰ ਨੂੰ 'ਸਿੰਧ ਲਾਜ਼ਮੀ ਵਿਆਹ ਐਕਟ 2021' ਦਾ ਇਕ ਡਰਾਫਟ ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਬਾਲਗਾਂ ਦੇ ਮਾਪਿਆਂ, ਜਿਹਨਾਂ ਦੀ ਉਮਰ 18 ਸਾਲ ਦੀ ਉਮਰ ਦੇ ਬਾਅਦ ਵੀ ਵਿਆਹ ਨਾ ਹੋਇਆ ਹੋਵੇ ਉਹਨਾਂ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਇਸ ਦੀ ਦੇਰੀ ਦੇ ਉਚਿਤ ਕਾਰਨ ਨਾਲ ਇਕ ਸਹੁੰਪੱਤਰ ਪੇਸ਼ ਕਰਨਾ ਹੋਵੇਗਾ। 

ਪ੍ਰਸਤਾਵਿਤ ਬਿੱਲ ਦੇ ਡਰਾਫਟ ਵਿਚ ਕਿਹਾ ਗਿਆ ਹੈ ਕਿ ਸਹੁੰਪੱਤਰ ਪੇਸ਼ ਕਰਨ ਵਿਚ ਅਸਫਲ ਰਹਿਣ ਵਾਲੇ ਮਾਪਿਆਂ ਨੂੰ 500 ਰੁਪਏ ਜੁਰਮਾਨਾ ਦੇਣਾ ਹੋਵੇਗਾ। ਰਸ਼ੀਦ ਮੁਤਾਬਕ ਜੇਕਰ ਬਿੱਲ ਨੂੰ ਕਾਨੂੰਨ ਬਣਾਉਣ ਲਈ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨਾਲ ਸਮਾਜ ਵਿਚ ਖੁਸ਼ਹਾਲੀ ਆਵੇਗੀ। ਪ੍ਰਸਤਾਵਿਤ ਬਿੱਲ ਪੇਸ਼ ਹੋਣ ਦੇ ਬਾਅਦ ਜਾਰੀ ਇਕ ਵੀਡੀਓ ਵਿਚ ਰਸ਼ੀਦ ਨੇ ਕਿਹਾ ਕਿ ਦੇਸ਼ ਵਿਚ ਸਮਾਜਿਕ ਬੁਰਾਈਆਂ, ਬੱਚਿਆਂ ਨਾਲ ਬਲਾਤਕਾਰ, ਅਨੈਤਿਕ ਗਤੀਵਿਧੀਆਂ ਅਤੇ ਅਪਰਾਧ ਵੱਧ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਸਾਰੀਆਂ ਬੁਰਾਈਆਂ ਨੂੰ ਕੰਟਰੋਲ ਕਰਨ ਲਈ ਮੁਸਲਿਮ ਪੁਰਸ਼ਾਂ ਅਤੇ ਔਰਤਾਂ ਨੂੰ 18 ਸਾਲ ਦੀ ਉਮਰ ਵਿਚ ਵਿਆਹ ਕਰਨ ਦਾ ਅਧਿਾਕਰ ਦਿੱਤਾ ਗਿਆ ਹੈ। ਇਸ ਆਦੇਸ਼ ਨੂੰ ਪੂਰਾ ਕਰਨਾ ਉਹਨਾਂ ਦੇਸਰਪ੍ਰਸਤਾਂ ਖਾਸ ਕਰ ਕੇ ਮਾਪਿਆਂ ਦੀ ਜ਼ਿੰਮੇਵਾਰੀ ਹੈ।

ਨੋਟ- ਪਾਕਿ : 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News