ਪਾਕਿ ਨੇ ''ਕਟਾਸਰਾਜ ਧਾਮ'' ਦੀ ਯਾਤਰਾ ਲਈ 139 ਭਾਰਤੀ ਸ਼ਰਧਾਲੂਆਂ ਨੂੰ ਦਿੱਤਾ ਵੀਜ਼ਾ

12/09/2018 4:29:07 PM

ਲਾਹੌਰ (ਭਾਸ਼ਾ)— ਪਾਕਿਸਤਾਨ ਹਾਈ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਮਸ਼ਹੂਰ ਸ਼ਿਵ ਮੰਦਰ 'ਕਟਾਸਰਾਜ ਧਾਮ' ਦੀ ਯਾਤਰਾ ਲਈ 139 ਭਾਰਤੀ ਤੀਰਥ ਯਾਤਰੀਆਂ ਨੂੰ ਵੀਜ਼ਾ ਦਿੱਤਾ ਹੈ। ਇਹ ਮੰਦਰ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੈ। ਧਾਰਮਿਕ ਥਾਵਾਂ ਦੀ ਯਾਤਰਾ ਲਈ ਇਕ ਦੋ-ਪੱਖੀ ਢਾਂਚੇ ਦੇ ਤਹਿਤ ਭਾਰਤ ਤੋਂ ਸਿੱਖ ਅਤੇ ਹਿੰਦੂ ਤੀਰਥ ਯਾਤਰੀ ਹਰ ਸਾਲ ਪਾਕਿਸਤਾਨ ਦਾ ਦੌਰਾ ਕਰਦੇ ਹਨ। ਉੱਧਰ ਪਾਕਿਸਤਾਨੀ ਸ਼ਰਧਾਲੂ ਵੀ ਪ੍ਰੋਟੋਕਾਲ ਦੇ ਤਹਿਤ ਹਰ ਸਾਲ ਭਾਰਤ ਦੀ ਯਾਤਰਾ ਕਰਦੇ ਹਨ।

ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ,''ਭਾਰਤੀ ਤੀਰਥ ਯਾਤਰੀਆਂ ਦੇ ਇਕ ਹੋਰ ਜੱਥੇ ਨੂੰ ਉਨ੍ਹਾਂ ਨੇ ਚੱਕਵਾਲ ਜ਼ਿਲੇ ਵਿਚ ਸਥਿਤ ਕਟਾਸਰਾਜ ਧਾਮ ਦੀ ਯਾਤਰਾ ਕਰਨ ਲਈ 9 ਤੋਂ 15 ਦਸੰਬਰ ਤੱਕ ਦਾ ਵੀਜ਼ਾ ਦਿੱਤਾ ਹੈ।'' ਗੌਰਤਲਬ ਹੈ ਕਿ ਬੀਤੇ ਮਹੀਨੇ ਪਾਕਿਸਤਾਨ ਨੇ 3,800 ਤੋਂ ਵੱਧ ਸਿੱਥ ਤੀਰਥ ਯਾਤਰੀਆਂ ਨੂੰ ਵੀਜ਼ਾ ਦਿੱਤਾ ਸੀ।


Vandana

Content Editor

Related News