ਪਾਕਿਸਤਾਨ ਜੁਲਾਈ ’ਚ ਆ ਸਕਦੈ ਕੋਰੋਨਾ ਦੀ ਚੌਥੀ ਲਹਿਰ ਦੀ ਲਪੇਟ ’ਚ

Saturday, Jun 26, 2021 - 11:41 AM (IST)

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਚੋਟੀ ਦੇ ਐਂਟੀ ਕੋਰੋਨਾ ਵਾਇਰਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਸਖ਼ਤੀ ਨਾਲ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਨਾ ਕੀਤੇ ਜਾਣ ’ਤੇ ਜੁਲਾਈ ਵਿਚ ਦੇਸ਼ ਵਿਚ ਮਹਾਮਾਰੀ ਦੀ ਚੌਥੀ ਲਹਿਰ ਆ ਸਕਦੀ ਹੈ। ਕੋਰੋਨਾ ਮਹਾਮਾਰੀ ਨਾਲ ਸੰਘਰਸ਼ ਲਈ ਗਠਿਤ ਸਿਖ਼ਰ ਇਕਾਈ ਰਾਸ਼ਟਰੀ ਕਮਾਨ ਅਤੇ ਅਭਿਆਨ ਕੇਂਦਰ (ਐਨ.ਸੀ.ਓ.ਸੀ.) ਦੇ ਪ੍ਰਮੁੱਖ ਅਤੇ ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ ਨੇ ਕਿਹਾ ਕਿ ਐਨ.ਸੀ.ਓ.ਸੀ. ਨੇ ‘ਕੁਦਰਤੀ ਬੁੱਧੀ ਆਧਾਰਤ ਰੋਗ ਮਾਡਲਿੰਗ ਵਿਸ਼ਲੇਸ਼ਣ’ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ: ਵਾਇਰਸ ਦਾ ‘ਡੈਲਟਾ’ ਵੈਰੀਐਂਟ 85 ਦੇਸ਼ਾਂ ’ਚ ਮਚਾ ਰਿਹੈ ਤਬਾਹੀ, WHO ਨੇ ਜਾਰੀ ਕੀਤੀ ਚਿਤਾਵਨੀ

ਉਨ੍ਹਾਂ ਨੇ ਟਵੀਟ ਕਰਕੇ ਕਿਹਾ, ‘ਕੋਰੋਨਾ ਮਹਾਮਾਰੀ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਨਾ ਕਰਨ ਅਤੇ ਟੀਕਾਕਰਨ ਪ੍ਰੋਗਰਾਮ ਦੀ ਘਾਟ ਕਾਰਨ ਦੇਸ਼ ਵਿਚ ਜੁਲਾਈ ਮਹੀਨੇ ਵਿਚ ਮਹਾਮਾਰੀ ਦੀ ਚੌਥੀ ਲਹਿਰ ਆ ਸਕਦੀ ਹੈ।’ ਉਮਰ ਨੇ ਕਿਹਾ, ‘ਇਸ ਲਈ ਜਿੰਨੀ ਜਲਦੀ ਸੰਭਵ ਹੋਵੇ ਟੀਕਾਕਰਨ ਕਰਵਾਓ ਅਤੇ ਪ੍ਰੋਟੋਕਾਲ ਦਾ ਪਾਲਣ ਕਰੋ।’ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਪਾਕਿਸਤਾਨ ਵਿਚ ਮਹਾਮਾਰੀ ਦੀ ਤੀਜੀ ਲਹਿਰ ਮਾਰਚ ਦੀ ਸ਼ੁਰੂਆਤ ਵਿਚ ਆਉਣ ਦੇ ਬਾਅਦ ਅਪ੍ਰੈਲ ਦੇ ਮੱਧ ਦੇ ਬਾਅਦ ਆਪਣੇ ਸਿਖ਼ਰ ’ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ

ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1052 ਨਵੇਂ ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਪੀੜਤਾਂ ਦੀ ਕੁੱਲ ਸੰਖਿਆ ਵੱਧ ਕੇ 952,907 ਹੋ ਗਈ, ਜਦੋਂਕਿ ਇਸ ਮਿਆਦ ਵਿਚ ਦੇਸ਼ ਵਿਚ 44 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਝ ਸੰਖਿਆ 22,152 ’ਤੇ ਪਹੁੰਚ ਗਈ ਹੈ। ਪਾਕਿ ਵਿਚ ਹੁਣ ਤੱਕ ਟੀਕੇੇ ਦੀਆਂ 1.43 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀ ਹਨ ਅਤੇ ਇਸ ਸਾਲ ਦੇ ਅੰਤ ਤੱਕ ਦੇਸ਼ ਵਿਚ 7 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News