ਪਾਕਿ ''ਚ ਪੱਤਰਕਾਰ ਬੀਬੀ ਦਾ ਕਤਲ, ਸਰਕਾਰੀ ਟੀਵੀ ਚੈਨਲ ''ਚ ਕਰਦੀ ਸੀ ਕੰਮ

Sunday, Sep 06, 2020 - 06:30 PM (IST)

ਪਾਕਿ ''ਚ ਪੱਤਰਕਾਰ ਬੀਬੀ ਦਾ ਕਤਲ, ਸਰਕਾਰੀ ਟੀਵੀ ਚੈਨਲ ''ਚ ਕਰਦੀ ਸੀ ਕੰਮ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਸ਼ਨੀਵਾਰ ਨੂੰ ਇਕ ਪੱਤਰਕਾਰ ਬੀਬੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਾਹੀਨਾ ਸ਼ਾਹੀਨ ਬਲੋਚ ਨਾਮ ਦੀ ਪੱਤਰਕਾਰ ਸਰਕਾਰੀ ਟੀਵੀ ਚੈਨਲ ਵਿਚ ਐਂਕਰ ਅਤੇ ਰਿਪੋਰਟਰ ਸੀ। ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਬਲੋਚਿਸਤਾਨ ਦੇ ਤੁਰਬਤ ਵਿਚ ਟਰਾਂਸਫਰ ਕੀਤਾ ਗਿਆ ਸੀ। ਕਤਲ ਵਿਚ ਪੱਤਰਕਾਰ ਬੀਬੀ ਦੇ ਪਤੀ ਦੇ ਵੀ ਸ਼ਾਮਲ ਹੋਣ ਦਾ ਦੋਸ਼ ਹੈ।ਉਹ ਇਕ ਸਥਾਨਕ ਮੈਗਜ਼ੀਨ ਦੇ ਸੰਪਾਦਕ ਵੀ ਸੀ। 27 ਸਾਲਾ ਸ਼ਾਹੀਨ ਕਵੇਟਾ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕਰ ਰਹੀ ਸੀ।

ਸ਼ਾਹੀਨ ਪਹਿਲਾਂ ਇਸਲਾਮਾਬਾਦ ਵਿਚ ਇਕ ਨਿੱਜੀ ਟੀਵੀ ਚੈਨਲ ਦੇ ਲਈ ਕੰਮ ਕਰਦੀ ਸੀ। ਇਸ ਦੇ ਬਾਅਦ ਉਹਨਾਂ ਦੀ ਚੋਣ ਸਰਕਾਰੀ ਟੀਵੀ ਚੈਨਲ ਵਿਚ ਹੋ ਗਈ।ਇਸਲਾਮਾਬਾਦ ਵਿਚ ਕੁਝ ਮਹੀਨੇ ਰਹਿਣ ਦੇ ਬਾਅਦ ਸ਼ਾਹੀਨ ਦਾ ਟਰਾਂਸਫਰ ਬਲੋਚਿਸਤਾਨ ਦੇ ਤੁਰਬਤ ਵਿਚ ਹੋ ਗਿਆ। ਸ਼ਾਹੀਨ ਦੀ ਹੱਤਿਆ ਉਹਨਾਂ ਦੇ ਘਰ ਵਿਚ ਦਾਖਲ ਹੋ ਕੇ ਕੀਤੀ ਗਈ। ਪੁਲਸ ਦੇ ਮੁਤਾਬਕ, ਦੋ ਹਮਲਵਾਰ ਉਹਨਾਂ ਦੇ ਘਰ ਪਹੁੰਚੇ। ਦਰਵਾਜ਼ਾ ਖੋਲ੍ਹਦੇ ਹੀ ਸ਼ਾਹੀਨ 'ਤੇ ਗੋਲੀਆਂ ਚਲਾਈਆਂ ਗਈਆਂ। ਸ਼ਾਹੀਨ ਨੂੰ ਪੰਜ ਗੋਲੀਆਂ ਲੱਗੀਆਂ। ਪੁਲਸ ਦੇ ਮੁਤਾਬਕ, ਇਕ ਅਣਜਾਣ ਵਿਅਕਤੀ ਸ਼ਾਹੀਨ ਨੂੰ ਕਾਰ ਵਿਚ ਲੈ ਕੇ ਹਸਪਤਾਲ ਪਹੁੰਚਿਆ ਪਰ ਉਹ ਕੁਝ ਦੇਰ ਬਾਅਦ ਗੱਡੀ ਉੱਥੇ ਛੱਡ ਕੇ ਫਰਾਰ ਹੋ ਗਿਆ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਨੂੰ ਸ਼ਾਹੀਨ ਦੇ ਘਰੋਂ ਖੂਨ, ਇਕ ਖਾਲੀ ਗੋਲੀ ਦਾ ਖੋਲ ਅਤੇ ਇਕ ਗੋਲੀ ਮਿਲੀ ਹੈ।

ਪੜ੍ਹੋ ਇਹ ਅਹਿਮ ਖਬਰ- ਉਇਗਰ ਭਾਈਚਾਰੇ ਨੂੰ ਚੀਨ ਦੇ ਜ਼ੁਲਮਾਂ ਤੋਂ ਬਚਾਉਣ ਲਈ ਕਾਰਕੁੰਨ ਨੇ ਚੁੱਕਿਆ ਇਹ ਕਦਮ

ਸ਼ਾਹੀਨ ਦੇ ਪਰਿਵਾਰ ਨੇ ਕੁਝ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਇਹਨਾਂ ਵਿਚ ਸ਼ਾਹੀਨ ਦੇ ਪਤੀ ਦਾ ਨਾਮ ਵੀ ਸ਼ਾਮਲ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਸ ਦੇ ਪਤੀ ਮੇਹਰਾਬ ਨੇ ਉਸ ਨੂੰ ਮਰਵਾ ਦਿੱਤਾ। ਕਿਉਂਕਿ ਉਹ ਬਲੋਚਿਸਤਾਨ ਵਿਚ ਕਾਫੀ ਮਸ਼ਹੂਰ ਹੋ ਰਹੀ ਸੀ। 2018 ਦੀ ਇਕ ਰਿਪੋਰਟ ਦੇ ਮੁਤਾਬਕ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਬਲੋਚਿਸਤਾਨ ਵਿਚ ਸਨਮਾਨ ਦੇ ਨਾਮ 'ਤੇ 30 ਬੀਬੀਆਂ ਸਮੇਤ 50 ਲੋਕ ਮਾਰੇ ਗਏ ਸਨ। ਇਰ ਰਿਪੋਰਟ ਦੀ ਆਰਾਤ ਫਾਊਂਡੇਸ਼ਨ ਵੱਲੋਂ ਜਾਰੀ ਕੀਤੀ ਗਈ ਸੀ। ਇਹ ਸੰਗਠਨ ਬੀਬੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਕੰਮ ਕਰਦਾ ਸੀ। ਰਿਪੋਰਟਾਂ ਮੁਤਾਬਕ, 1992 ਤੋਂ ਹੁਣ ਤੱਕ ਮਤਲਬ 28 ਸਾਲਾਂ ਵਿਚ ਪਾਕਿਸਤਾਨ ਵਿਚ 61 ਪੱਤਰਕਾਰਾਂ ਦਾ ਕਤਲ ਕੀਤਾ ਜਾ ਚੁੱਕਾ ਹੈ। ਇਸੇ ਹਫਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਇੰਟਰਵਿਊ ਵਿਚ ਪਾਕਿਸਤਾਨ ਵਿਚ ਪੱਤਰਕਾਰਾਂ ਨੂੰ ਸੁਰੱਖਿਅਤ ਦੱਸਿਆ ਸੀ। 


author

Vandana

Content Editor

Related News