‫IMF ਨੇ ਪਾਕਿ ਨੂੰ ਜਾਰੀ ਕੀਤੀ ਲੋਨ ਦੀ ਇਕ ਹੋਰ ਕਿਸ਼ਤ

11/09/2019 9:50:32 AM

ਇਸਲਾਮਾਬਾਦ (ਬਿਊਰੋ): ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਨੂੰ 6 ਬਿਲੀਅਨ ਅਮਰੀਕੀ ਡਾਲਰ ਦੀ ਇਕ ਹੋਰ ਕਿਸ਼ਤ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ,''ਆਈ.ਐੱਮ.ਐੱਫ. ਨੇ ਇਕ ਪ੍ਰੈੱਸ ਬਿਆਨ ਜਾਰੀ ਕੀਤਾ, ਜਿਸ ਦੇ ਮੁਤਾਬਕ ਸਤੰਬਰ ਦੇ ਅਖੀਰ ਵਿਚ ਪ੍ਰਦਰਸ਼ਨ ਦੇ ਮਾਪਦੰਡ ਇਸਲਾਮਾਬਾਦ ਤੋਂ ਮਿਲੇ ਹਨ।'' ਪ੍ਰਮੁੱਖ ਅਰਨੇਸਟੋ ਰਾਮਿਰੇਜ਼ ਦੀ ਅਗਵਾਈ ਵਿਚ ਆਈ.ਐੱਮ.ਐੱਫ. ਮਿਸ਼ਨ ਦੇ ਰੂਪ ਵਿਚ 8 ਨਵੰਬਰ ਤੋਂ 20 ਨਵੰਬਰ ਤੱਕ ਪਾਕਿਸਤਾਨ ਦਾ ਦੌਰ ਕਰ ਰਹੇ ਹਨ। ਅੰਤਰਰਾਸ਼ਟਰੀ ਮੁਦਰਾ ਰਿਣਦਾਤਾ ਅਤੇ ਪਾਕਿਸਤਾਨ ਵਿਸਥਾਰਿਤ ਨੀਤੀਆਂ ਦੀ ਸਹੂਲਤ ਦੇ ਤਹਿਤ ਪਹਿਲੀ ਸਮੀਖਿਆ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਨੀਤੀਆਂ ਅਤੇ ਸੁਧਾਰਾਂ 'ਤੇ ਇਕ ਕਰਮਚਾਰੀ ਪੱਧਰ ਦੇ ਸਮਝੌਤੇ 'ਤੇ ਪਹੁੰਚੇ। ਇਹ ਸਮਝੌਤਾ ਆਈ.ਐੱਮ.ਐੱਫ. ਪ੍ਰਬੰਧਨ ਅਤੇ ਕਾਰਜਕਾਰੀ ਨਿਦੇਸ਼ਕ ਮੰਡਲ ਵੱਲੋਂ ਪ੍ਰਵਾਨਗੀ ਦੇ ਅਧੀਨ ਹੈ। ਸਮੀਖਿਆ ਪੂਰੀ ਹੋਣ 'ਤੇ ਐੱਸ.ਡੀ.ਆਰ. 328 ਮਿਲੀਅਨ ਜਾਂ ਲੱਗਭਗ 450 ਮਿਲੀਅਨ ਅਮਰੀਕੀ ਡਾਲਰ ਦਿੱਤਾ ਜਾਵੇਗਾ। ਦੋ-ਪੱਖੀ ਅਤੇ ਬਹੁਪੱਖੀ ਹਿੱਸੇਦਾਰਾਂ ਤੋਂ ਮਹੱਤਵਪੂਰਨ ਧਨ ਨੂੰ ਅਨਲੌਕ ਕਰਨ ਵਿਚ ਮਦਦ ਕਰੇਗਾ।

ਪਾਕਿਸਤਾਨ ਨੂੰ ਯੂ.ਐੱਸ.ਡੀ. 6 ਬਿਲੀਅਨ ਦੇ ਲੋਨ ਦੀ ਪਹਿਲੀ ਕਿਸ਼ਤ ਵਿਚੋਂ ਇਕ ਬਿਲੀਅਨ 9 ਜੁਲਾਈ ਨੂੰ ਦਿੱਤੀ ਗਈ ਸੀ। ਆਈ.ਐੱਮ.ਐੱਫ. ਦੇ ਬੁਲਾਰੇ ਨੇ ਟਵਿੱਟਰ 'ਤੇ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ,''ਆਈ.ਐੱਮ.ਐੱਫ. ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਦੀ ਆਰਥਿਕ ਯੋਜਨਾ ਦਾ ਸਮਰਥਨ ਕਰਨ ਲਈ 3 ਸਾਲ ਦੇ ਯੂ.ਐੱਸ. 6 ਬਿਲੀਅਨ ਅਮਰੀਕੀ ਡਾਲਰ ਦੇ ਰਿਣ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦਾ ਉਦੇਸ਼ ਦੇਸ਼ ਦੀ ਅਰਥਵਿਵਸਥਾ ਵਿਚ ਲਗਾਤਾਰ ਵਿਕਾਸ ਕਰਨਾ ਹੈ। ਏਸ਼ੀਆਈ ਵਿਕਾਸ ਬੈਂਕ ਨੇ ਅਗਲੇ 5 ਸਾਲਾਂ ਵਿਚ ਵਿਭਿੰਨ ਵਿਕਾਸ ਪ੍ਰਾਜੈਕਟਾਂ ਲਈ ਪਾਕਿਸਤਾਨ ਨੂੰ 10 ਬਿਲੀਅਨ ਅਮਰੀਕੀ ਡਾਲਰ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਗਲੋਬਲ ਵਿੱਤ ਸੰਸਥਾ, ਚੀਨ, ਯੂਏਈ,ਕਤਰ ਅਤੇ ਸਾਊਦੀ ਅਰਬ ਵੱਲੋਂ ਮਦਦ ਦੇ ਇਲਾਵਾ ਪਾਕਿਸਤਾਨ ਨੂੰ ਬੇਲਆਊਟ ਪੈਕੇਜ ਪ੍ਰਦਾਨ ਕੀਤਾ ਗਿਆ ਹੈ।
 


Related News