ਪਾਕਿਸਤਾਨ : 13 ਅਗਸਤ ਨੂੰ 30 ਭਾਰਤੀ ਮਛੇਰੇ ਕਰੇਗਾ ਰਿਹਾਅ

Tuesday, Aug 07, 2018 - 01:59 PM (IST)

ਪਾਕਿਸਤਾਨ : 13 ਅਗਸਤ ਨੂੰ 30 ਭਾਰਤੀ ਮਛੇਰੇ ਕਰੇਗਾ ਰਿਹਾਅ

ਇਸਲਾਮਾਬਾਦ (ਬਿਊਰੋ)— ਪਾਕਿਸਤਾਨ 13 ਅਗਸਤ ਨੂੰ 30 ਭਾਰਤੀ ਮਛੇਰੇ ਰਿਹਾਅ ਕਰੇਗਾ। ਇਸ ਗੱਲ ਦੀ ਜਾਣਕਾਰੀ ਭਾਰਤ ਨੂੰ ਦੇ ਦਿੱਤੀ ਗਈ ਹੈ। ਇਕ ਅੰਗਰੇਜ਼ੀ ਅਖਬਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 14 ਅਗਸਤ ਨੂੰ ਪਾਕਿਸਤਾਨ ਦਾ ਆਜ਼ਾਦੀ ਦਿਹਾੜਾ ਹੈ ਅਤੇ ਇਸ ਮੌਕੇ 'ਤੇ ਪਾਕਿਸਤਾਨ ਤਹਿਕੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਸਕਦੇ ਹਨ। ਪਾਕਿਸਤਾਨ ਦੇ ਇਸ ਐਲਾਨ ਨੂੰ ਭਾਰਤ ਨਾਲ ਰਿਸ਼ਤਿਆਂ ਨੂੰ ਬਿਹਤਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਦੇਖਿਆ ਜਾ ਰਿਹਾ ਹੈ। 13 ਅਗਸਤ ਨੂੰ ਇਹ ਮਛੇਰੇ ਵਾਹਗਾ ਸਥਿਤ ਅਟਾਰੀ ਬਾਰਡਰ ਦੇ ਰਸਤੇ ਭਾਰਤ ਆਉਣਗੇ।


Related News