ਚੀਨ ਦੇ ਖੌਫ ਨਾਲ ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਰਾਜ ਬਣਾਉਣ ਲਈ ਤਿਆਰ ਪਾਕਿ

10/04/2020 5:47:07 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਚੀਨ ਦੇ ਖੌਫ ਵਿਚ ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਰਾਜ ਬਣਾਉਣਾ ਚਾਹੁੰਦਾ ਹੈ। ਅਜਿਹਾ ਕਰ ਕੇ ਪਾਕਿਸਤਾਨ ਭਾਰਤ ਨੂੰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦਾ ਜਵਾਬ ਦੇਣਾ ਚਾਹੁੰਦਾ ਹੈ। ਪਾਕਿਸਤਾਨ ਦੇਸ਼ ਦੀ ਜ਼ਮੀਨ ਨੂੰ ਦਾਅ 'ਤੇ ਲਗਾ ਕੇ ਚੀਨ ਨੂੰ ਖੁਸ਼ ਕਰਨਾ ਚਾਹੁੰਦਾ ਹੈ ਤਾਂ ਜੋ ਇਲਾਕੇ ਨੂੰ ਵਿਵਾਦਮਈ ਖੇਤਰ ਦੀ ਸੂਚੀ ਵਿਚੋਂ ਹਟਾਇਆ ਜਾ ਸਕੇ। ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਰਾਜ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ 'ਤੇ ਆਯੋਜਿਤ ਵੇਬਿਨਾਰ ਵਿਚ ਇਲਾਕੇ ਦੇ ਰਾਜਨੀਤਕ ਕਾਰਕੁੰਨਾਂ ਅਤੇ ਮਾਹਰਾਂ ਦੇ ਮੁਤਾਬਕ, ਚੀਨ ਦਾ ਅਰਬਾਂ ਡਾਲਰ ਦੀ ਲਾਗਤ ਵਾਲਾ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਇੱਥੋਂ ਹੀ ਲੰਘ ਰਿਹਾ ਹੈ। ਇਸ ਵੇਬਿਨਾਰ ਦਾ ਆਯੋਜਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰੀਸ਼ਦ ਦੇ 45ਵੇਂ ਸੈਸ਼ਨ ਤੋਂ ਵੱਖ ਯੂਨਾਈਟਿਡ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ ਨੇ ਕੀਤਾ ਸੀ।

ਪਾਕਿਸਤਾਨ ਇਸ ਖੇਤਰ ਨੂੰ ਪਹਿਲਾਂ ਹੀ ਆਟੋਮੋਨਜ਼ ਖੇਤਰ ਤੋਂ ਅਰਧ ਖੁਦਮੁਖਤਿਆਰ ਖੇਤਰ ਵਿਚ ਤਬਦੀਲ ਕਰ ਚੁੱਕਾ ਹੈ। ਹੁਣ ਉਸ ਦੀ ਤਿਆਰੀ ਉਸ ਨੂੰ ਆਪਣਾ ਪੰਜਵਾਂ ਸੂਬਾ ਬਣਾਉਣ ਦੀ ਹੈ। ਵੇਬਿਨਾਰ ਵਿਚ ਯੂਰਪੀਅਨ ਫੌਰ ਸਾਊਥ ਏਸ਼ੀਅਨ ਸਟੱਡੀਜ਼ ਦੇ ਡਾਇਰੈਕਟਰ ਜੁਨੈਜ ਕੁਰੈਸ਼ੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਭਾਰਤ ਦੇ ਕਦਮ ਨੂੰ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵਿਚ ਚੁੱਕਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ ਪਰ ਉਸ ਨੂੰ ਤਿੰਨ ਦੇਸ਼ਾਂ ਦੇ ਇਲਾਵਾ ਕਿਸੇ ਦਾ ਸਮਰਥਨ ਨਹੀਂ ਮਿਲਿਆ। ਪਰ ਹੁਣ ਚੀਨ ਸਾਜਿਸ਼ ਰਚ ਕੇ ਗਿਲਗਿਤ-ਬਾਲਟੀਸਤਾਨ ਨੂੰ ਪਾਕਿਸਤਾਨ ਦਾ ਪੰਜਵਾਂ ਰਾਜ ਬਣਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨਾਲ ਉਹਨਾਂ ਦੇ ਕਾਰੋਬਾਰੀ ਹਿੱਤ ਸੁਰੱਖਿਅਤ ਰਹਿਣ।

ਪਾਰਟੀ ਦੇ ਪ੍ਰਮੁੱਖ ਸ਼ੌਕਤ ਅਲੀ ਕਸ਼ਮੀਰੀ ਨੇ ਕਿਹਾ,''ਪਾਕਿਸਤਾਨ ਦੇ ਸੰਵਿਧਾਨ ਦੇ ਮੁਤਾਬਕ, ਫੌਜ ਦਾ ਕੋਈ ਵੀ ਜਨਰਲ ਰਾਜਨੀਤਕ ਪਾਰਟੀ ਦੀ ਬੈਠਕ ਨਹੀਂ ਬੁਲਾ ਸਕਦਾ ਅਤੇ ਨਾ ਹੀ ਉਸ ਵਿਚ ਸ਼ਾਮਲ ਹੋ ਸਕਦਾ ਹੈ। ਪਰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਹਾਲ ਹੀ ਵਿਚ ਵਿਰੋਧੀ ਦਲਾਂ ਦੇ ਕਈ ਨੇਤਾਵਾਂ ਨੂੰ ਫੌਜ ਦੇ ਹੈੱਡਕੁਆਰਟਰ ਬੁਲਾਇਆ ਅਤੇ ਉਹਨਾਂ ਨੂੰ ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਪ੍ਰਦੇਸ਼ ਬਣਾਉਣ ਦੇ ਪ੍ਰਸਤਾਵ ਦੇ ਬਾਰੇ ਵਿਚ ਦੱਸਿਆ। ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਿਹਾ ਗਿਆ ਕਿ ਇਸ ਬਾਰੇ ਵਿਚ ਸੰਸਦ ਵਿਚ ਆਉਣ ਵਾਲੇ ਬਿੱਲ ਦਾ ਉਹਨਾਂ ਦੇ ਸਾਂਸਦ ਵਿਰੋਧ ਨਾ ਕਰਨ। ਫੌਜ ਵੱਲੋਂ ਵਿਰੋਧੀ ਪਾਰਟੀਆਂ ਨੂੰ ਇਹ ਇਕ ਤਰ੍ਹਾਂ ਦੀ ਚਿਤਾਵਨੀ ਸੀ। 

ਮੁੱਖ ਵਿਰੋਧੀ ਦਲ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੂੰ ਜੇਲ੍ਹ ਭੇਜਣ ਅਤੇ ਹੋਰ ਕਈ ਵਿਰੋਧੀ ਨੇਤਾਵਾਂ ਦੀ ਗ੍ਰਿਫ਼ਤਾਰੀ ਦੇ ਲਈ ਜਾਰੀ ਵਾਰੰਟ ਇਸ ਮਾੜੇ ਨਤੀਜੇ ਦੇ ਸੰਕੇਤ ਸਨ। ਇਸ ਦੇ ਬਾਅਧਦ ਪਾਕਿਸਤਾਨ ਸਰਕਾਰ ਦੇ ਮੰਤਰੀ ਅਲੀ ਅਮੀਨ ਗੇਂਦਾਪੁਰ ਨੇ ਘੋਸ਼ਣਾ ਕੀਤੀ ਕਿ ਗਿਲਗਿਤ-ਬਾਲਟੀਸਤਾਨ ਨੂੰ ਪੰਜਵਾਂ ਰਾਜ ਬਣਾਉਣ ਲਈ ਸਰਕਾਰ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਕਸ਼ਮੀਰੀ ਨੇ ਕਿਹਾ,''ਪ੍ਰਧਾਨ ਮੰਤਰੀ ਇਮਰਾਨ ਖਾਨ ਜਲਦੀ ਹੀ ਇਲਾਕੇ ਦਾ ਦੌਰਾ ਕਰ ਕੇ ਇਸ ਸੰਬੰਧੀ ਘੋਸ਼ਣਾ ਕਰ ਸਕਦੇ ਹਨ।'' ਜਦਕਿ ਪਾਕਿਸਤਾਨ ਦਾ ਇਹ ਕਦਮ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੋਵੇਗਾ। ਇਸ ਸਟੇਸ ਸਬਜੈਕਟ ਰੂਲ ਦੀ ਉਲੰਘਣਾ ਹੋਵੇਗੀ।


Vandana

Content Editor

Related News