ਬਲਾਤਕਾਰੀ ਨੂੰ ਸਾਰਿਆਂ ਸਾਹਮਣੇ ਦਿੱਤੀ ਜਾਵੇ ਫਾਂਸੀ ਜਾਂ ਬਣਾ ਦਿੱਤਾ ਜਾਵੇ ਨਪੁੰਸਕ : ਇਮਰਾਨ ਖਾਨ

Tuesday, Sep 15, 2020 - 06:27 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੱਲ ਕਹੀ ਹੈ। ਇਮਰਾਨ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਜਨਤਕ ਤੌਰ 'ਤੇ ਲੋਕਾਂ ਦੇ ਵਿਚ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਫਿਰ ਉਸ ਨੂੰ ਨਪੁੰਸਕ ਬਣਾ ਦੇਣਾ ਚਾਹੀਦਾ ਹੈ। ਉਹਨਾਂ ਨੇ ਇਹ ਗੱਲ ਉਦੋਂ ਕਹੀ, ਜਦੋ ਉਹਨਾਂ ਤੋਂ ਪਿਛਲੇ ਹਫਤੇ ਹਾਈਵੇਅ 'ਤੇ ਹੋਏ ਇਕ ਸਮੂਹਿਕ ਜਬਰ ਜ਼ਿਨਾਹ ਦੇ ਬਾਰੇ ਵਿਚ ਪੁੱਛਿਆ ਗਿਆ। 

ਇਮਰਾਨ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਰਹੇ ਸਨ। ਪਿਛਲੇ ਹਫਤੇ ਦੋ ਬੱਚਿਆਂ ਦੀ ਮਾਂ ਲਾਹੌਰ ਨੇੜੇ ਇਕ ਕਾਰ ਵਿਚ ਜਾ ਰਹੀ ਸੀ। ਉਸ ਨੂੰ ਦੋ ਲੋਕਾਂ ਨੇ ਰੋਕਿਆ ਅਤੇ ਫਿਰ ਬੰਦੂਕ ਦੀ ਨੋਕ 'ਤੇ ਨੇੜਲੇ ਜੰਗਲ ਵਿਚ ਲੈ ਗਏ। ਉਹਨਾਂ ਨੇ ਬੀਬੀ ਦੇ ਬੱਚਿਆਂ ਦੇ ਸਾਹਮਣੇ ਹੀ ਉਸ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਦੋਸ਼ੀਆਂ ਵਿਚੋਂ ਇਕ ਨੂੰ ਪੁਲਸ ਨੇ ਫੜ ਲਿਆ ਹੈ। ਇਸ ਘਟਨਾ ਦੇ ਬਾਅਦ ਪਾਕਿਸਤਾਨ ਵਿਚ ਬੀਬੀਆਂ ਲਈ ਕੰਮ ਕਰ ਰਹੇ ਸੰਗਠਨ ਲਗਾਤਾਰ ਆਵਾਜ਼ ਉਠਾ ਰਹੇ ਹਨ।

ਇਮਰਾਨ ਦਾ ਮੰਨਣਾ ਹੈ ਕਿ ਬਲਾਤਕਾਰੀ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਹੈ। ਭਾਵੇਂਕਿ ਇਮਰਾਨ ਨੇ ਕਿਹਾ ਅਜਿਹਾ ਪਾਕਿਸਤਾਨ ਵਿਚ ਕਰਨਾ ਮੁਸ਼ਕਲ ਹੈ ਕਿਉਂਕਿ ਸਾਨੂੰ ਯੂਰਪੀ ਯੂਨੀਅਨ ਤੋਂ ਇਕ ਵਿਸ਼ੇਸ਼ ਵਪਾਰਕ ਦਰਜਾ ਮਿਲਿਆ ਹੋਇਆ ਹੈ। ਅਜਿਹਾ ਕਰਨ ਨਾਲ ਉਸ ਦਰਜੇ ਦਾ ਨੁਕਸਾਨ ਹੋਵੇਗਾ। ਸਾਡੀ ਅਰਥਵਿਵਸਥਾ ਦੇ ਲਈ ਇਹ ਕਦਮ ਖਤਰਨਾਕ ਹੋਵੇਗਾ। ਯੂਰਪੀ ਯੂਨੀਅਨ ਜਨਰਲਾਈਜ਼ਡ ਸਿਸਟਮ ਆਪ ਪ੍ਰੀਫਰੇਂਸੇਸ (GSP-plus)ਦਾ ਦਰਜਾ ਪਾਕਿਸਤਾਨ ਨੂੰ ਸਾਲ 2014 ਵਿਚ ਮਿਲਿਆ ਸੀ। ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਮਨੁੱਖੀ ਅਧਿਕਾਰ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਪਰ ਇਸ ਦੇ ਬਾਅਦ ਇਮਰਾਨ ਖਾਨ ਨੇ ਕਿਹਾ ਕਿ ਖੁੱਲ੍ਹੇ ਵਿਚ ਫਾਂਸੀ ਦੇਣ ਦੀ ਬਜਾਏ ਅਸੀਂ ਬਲਾਤਕਾਰੀ ਦਾ ਕੈਮੀਕਲ ਕੈਸਟ੍ਰੇਸ਼ਨ (Chemical castration) ਮਤਲਬ ਉਸ ਨੂੰ ਨਪੁੰਸਕ ਬਣਾ ਸਕਦੇ ਹਾਂ। 

ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ 'ਚ ਘਟੇ ਕੋਰੋਨਾ ਮਾਮਲੇ, ਬੀਤੇ ਤਿੰਨ ਮਹੀਨਿਆਂ 'ਚ ਸਭ ਤੋਂ ਜ਼ਿਆਦਾ ਗਿਰਾਵਟ

ਇਮਰਾਨ ਨੇ ਕਿਹਾ ਕਿ ਇਹ ਪਹਿਲੀ ਡਿਗਰੀ, ਦੂਜੀ ਡਿਗਰੀ, ਤੀਜੀ ਡਿਗਰੀ ਦਾ ਕਤਲ ਹੋਵੇ ਜਾਂ ਫਿਰ ਅਜਿਹੇ ਜਬਰ ਜ਼ਿਨਾਹ ਹੋਣ, ਇਹਨਾਂ ਸਾਰਿਆਂ ਨੂੰ ਇਕ ਹੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਜਿੱਥੇ ਵੀ ਪਹਿਲੀ ਡਿਗਰੀ ਦਾ ਜਬਰ ਜ਼ਿਨਾਹ ਹੋਵੇ, ਉਸ ਬਲਾਤਕਾਰੀ ਨੂੰ ਨਪੁੰਸਕ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਉਹ ਕਦੇ ਕਿਸੇ ਬੀਬੀ ਨਾਲ ਜਬਰ ਜ਼ਿਨਾਹ ਨਾ ਕਰ ਸਕੇ। ਇਮਰਾਨ ਖਾਨ ਨੇ ਕਿਹਾ ਕਿ ਦੁਨੀਆ ਨੇ ਇਕ ਬਲਾਤਕਾਰੀ ਫੜ ਲਿਆ ਹੈ। ਇਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ। ਅਧਿਕਾਰੀਆਂ ਨੇ ਪਾਜ਼ੇਟਿਵ ਡੀ.ਐੱਨ.ਏ. ਮੈਚ ਵੀ ਕਰਾ ਲਿਆ ਹੈ। ਹੁਣ ਦੂਜੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੋਸ਼ੀਆਂ ਨੂੰ ਫੜਣ ਲਈ ਜੀ.ਪੀ.ਐੱਸ., ਮੋਬਾਇਲ ਟ੍ਰੈਕਿੰਗ ਅਤੇ  ਡੀ.ਐੱਨ.ਏ. ਸੈਂਪਲ ਦਾ ਸਹਾਰਾ ਲਿਆ ਹੈ। 

ਜਬਰ ਜ਼ਿਨਾਹ ਦੀ ਇਸ ਘਟਨਾ ਦੇ ਬਾਅਦ ਤੋਂ ਪੂਰੇ ਪਾਕਿਸਤਾਨ ਵਿਚ ਧਰਨੇ ਪ੍ਰਦਰਸ਼ਨ ਅਤੇ ਵਿਰੋਧ ਦੀਆਂ ਆਵਾਜਾਂ ਉਠ ਰਹੀਆਂ ਹਨ।  ਲੋਕ ਕਈ ਪੁਲਸ ਅਤੇ ਪ੍ਰਬੰਧਕੀ ਅਧਿਕਾਰੀਆਂ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਜਨਤਰ ਤੌਰ 'ਤੇ ਬਲਾਤਕਾਰੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ।  ਇੱਥੇ ਦੱਸ ਦਈਏ ਕਿ ਪਾਕਿਸਤਾਨ ਨੇ ਇਸ ਸਾਲ ਫਰਵਰੀ ਵਿਚ ਹੀ ਜਬਰ ਜ਼ਿਨਾਹ ਅਤੇ ਬੱਚਿਆਂ ਦੇ ਕਤਲ ਕਰਨ ਵਾਲਿਆਂ ਨੂੰ ਜਨਤਕ ਤੌਰ 'ਤੇ ਫਾਂਸੀ ਦੇਣ ਦਾ ਕਾਨੂੰਨ ਲਿਆਂਦਾ ਸੀ ਪਰ ਉਹ ਪਾਸ ਨਹੀਂ ਸੀ ਹੋ ਸਕਿਆ।


Vandana

Content Editor

Related News