ਪਾਕਿ ਪੀ.ਐੱਮ ਨੇ ਖੁਦ ਨੂੰ ਦੱਸਿਆ ਧਰਨਾ ਐਕਸਪਰਟ
Tuesday, Nov 19, 2019 - 03:24 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਖੁਦ ਨੂੰ ਦੇਸ਼ ਵਿਚ ਧਰਨਾ ਐਕਸਪਰਟ ਦੱਸਿਆ। ਇਮਰਾਨ ਮੁਤਾਬਕ,''ਦੇਸ਼ ਵਿਚ ਜੇਕਰ ਧਰਨਾ ਕਰਨ ਕੋਈ ਵਿਚ ਮਾਹਰ ਹੈ ਤਾਂ ਉਹ ਹਨ। ਵਿਰੋਧੀ ਧਿਰ ਦੀਆਂ ਪਾਰਟੀਆਂ ਆਜ਼ਾਦੀ ਮਾਰਚ ਦੇ ਨਾਮ 'ਤੇ ਸਰਕਸ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀ ਇਸਲਾਮਾਬਾਦ ਵਿਚ ਇਕ ਮਹੀਨਾ ਵੀ ਨਹੀਂ ਰਹਿ ਸਕੇ।'' ਜ਼ਿਕਰਯੋਗ ਹੈ ਕਿ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਰੁੱਧ 2014 ਵਿਚ 126 ਦਿਨਾਂ ਤੱਕ ਵਿਰੋਧ ਮਾਰਚ ਕੱਢਿਆ ਸੀ।
ਹਵੇਲੀਅਨ ਵਿਚ ਲੋਕਾਂ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ,''ਮੈਂ ਪ੍ਰਦਰਸ਼ਨਕਾਰੀਆਂ ਨੂੰ ਕਦੇ ਮੁਆਫ ਨਹੀਂ ਕਰਾਂਗਾ। ਵਿਰੋਧੀ ਧਿਰ ਦੇ ਨੇਤਾਵਾਂ ਦੇ ਉਦੇਸ਼ ਸਹੀ ਨਹੀਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕੰਟੇਨਰਾਂ ਵਿਚ ਧਰਨੇ ਦੀ ਰਾਜਨੀਤੀ ਦਾ ਸਹਾਰਾ ਲਿਆ ਹੈ।'' ਉਨ੍ਹਾਂ ਨੇ ਅੱਗੇ ਕਿਹਾ ਕਿ ਵਿਰੋਧੀ ਧਿਰ ਨੇ ਆਪਣੇ ਪ੍ਰਦਰਸ਼ਨਾਂ ਨੂੰ ਅਜਿਹਾ ਰੂਪ ਦਿੱਤਾ ਹੈ ਜਿਵੇਂ ਉਹ ਮਾਫੀਆ ਦੇ ਵਿਰੁੱਧ ਲੜਨਗੇ। ਸਾਡੀ ਸਰਕਾਰ ਸਿਰਫ ਸੜਕ ਨਿਰਮਾਣ ਕਰਨ ਦੀ ਬਜਾਏ ਮਨੁੱਖੀ ਵਿਕਾਸ ਯੋਜਨਾਵਾਂ 'ਤੇ ਜ਼ਿਆਦਾ ਧਨ ਖਰਚ ਕਰੇਗੀ।