ਹੁਣ ਪਾਕਿ ਪੀ.ਐੱਮ. ਪਾਉਣਗੇ ਅਜਗਰ ਦੀ ਸਕਿਨ ਨਾਲ ਬਣੀਆਂ ਚੱਪਲਾਂ

6/3/2019 11:11:48 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ਵਿਚ ਇਮਰਾਨ ਖਾਨ ਲਈ ਈਦ ਮੌਕੇ ਖਾਸ ਤੋਹਫਾ ਦੇਣ ਦੀ ਤਿਆਰੀ ਕੀਤੀ ਗਈ ਹੈ। ਇੱਥੇ ਮਸ਼ਹੂਰ ਜ਼ਮਾਨਾ ਕਪਤਾਨ ਚੱਪਲ ਬਣਾਉਣ ਵਾਲੇ ਨੂਰੂਦੀਨ ਚਾਚਾ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਸੱਪ ਦੀ ਸਕਿਨ ਨਾਲ ਬਣੀ ਚੱਪਲ ਤਿਆਰ ਕਰ ਰਹੇ ਹਨ। 

PunjabKesari

ਨੂਰੂਦੀਨ ਚਾਚਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਇਸ ਵਾਰ ਇਮਰਾਨ ਖਾਨ ਦੇ ਇਕ ਫੈਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਕਪਤਾਨ ਨੂੰ ਖਾਸ ਕਿਸਮ ਦਾ ਤੋਹਫਾ ਦੇਣਾ ਚਾਹੁੰਦਾ ਹੈ। ਨੋਮਾਨ ਨਾਮ ਦੇ ਵਿਅਕਤੀ ਨੇ ਇਸ ਲਈ ਅਮਰੀਕਾ ਤੋਂ ਸੱਪ ਦੀ ਸਕਿਨ ਭੇਜੀ ਹੈ। ਨੋਮਾਨ ਦੀ ਇੱਛਾ ਹੈ ਕਿ ਇਸ ਸਕਿਨ ਨਾਲ ਇਮਰਾਨ ਲਈ ਚੱਪਲ ਤਿਆਰ ਕੀਤੀ ਜਾਵੇ। ਇਸ ਲਈ ਨੂਰੂਦੀਨ ਨੇ ਚੱਪਲਾਂ ਤਿਆਰ ਕਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

PunjabKesari

ਆਸ ਹੈ ਕਿ ਉਹ ਈਦ ਤੋਂ ਪਹਿਲਾਂ ਇਹ ਚੱਪਲਾਂ ਇਮਰਾਨ ਖਾਨ ਨੂੰ ਤੋਹਫੇ ਦੇ ਤੌਰ 'ਤੇ ਦੇਣਗੇ। ਨੂਰੂਦੀਨ ਨੂੰ ਆਸ ਹੈ ਕਿ ਇਮਰਾਨ ਨੂੰ ਇਹ ਚੱਪਲਾਂ ਬਹੁਤ ਪੰਸਦ ਆਉਣਗੀਆਂ। ਨੂਰੂਦੀਨ ਮੁਤਾਬਕ,''ਇਮਰਾਨ ਲਈ ਇਹ ਚੱਪਲਾਂ ਬਹੁਤ ਆਰਾਮਦਾਇਕ ਹੋਣਗੀਆਂ। ਉਨ੍ਹਾਂ ਨੂੰ ਇਨ੍ਹਾਂ ਚੱਪਲਾਂ ਵਿਚ ਗਰਮੀ ਨਹੀਂ ਲੱਗੇਗੀ। ਇਹ ਚੱਪਲਾਂ ਪਾ ਕੇ ਉਹ ਜਿੰਨਾਂ ਮਰਜ਼ੀ ਕੰਮ ਕਰ ਲੈਣ ਉਨ੍ਹਾਂ ਨੂੰ ਥਕਾਵਟ ਨਹੀਂ ਹੋਵੇਗੀ।''

PunjabKesari

ਨੂਰੂਦੀਨ ਚਾਚਾ ਦੇ ਵੱਡੇ ਬੇਟ ਸਲਾਮੂਦੀਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਇਨ੍ਹਾਂ ਚੱਪਲਾਂ ਨੂੰ ਖਾਸ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਨ੍ਹਾਂ ਚੱਪਲਾਂ ਦਾ ਡਿਜ਼ਾਈਨ ਦੇਖਣ ਵਿਚ ਆਮ ਪੇਸ਼ਾਵਰੀ ਚੱਪਲ ਵਾਂਗ ਹੋਵੇਗਾ ਪਰ ਜਦੋਂ ਇਨ੍ਹਾਂ ਨੂੰ ਪਹਿਨਿਆ ਜਾਵੇਗਾ ਤਾਂ ਦੇਖਣ ਵਾਲਿਆਂ ਨੂੰ ਪਤਾ ਚੱਲੇਗਾ ਕਿ ਇਹ ਬਿਲਕੁੱਲ ਵੱਖਰੀਆਂ ਹਨ।'' ਸਲਾਮੂਦੀਨ ਮੁਤਾਬਕ,''ਇਹ ਚੱਪਲਾਂ ਬਣਾਉਣ ਵਿਚ 4 ਫੁੱਟ ਲੰਬੇ ਸੱਪ ਦੀ ਸਕਿਨ ਦੀ ਵਰਤੋਂ ਕੀਤੀ ਜਾਵੇਗੀ। ਇਮਰਾਨ ਖਾਨ ਨੂੰ ਚੱਪਲਾਂ ਤੋਹਫੇ ਵਿਚ ਦੇਣ ਦੇ ਬਾਅਦ ਇਨ੍ਹਾਂ ਦੀ ਬ੍ਰਾਂਡ ਨਾਮ ਵੀ ਰੱਖਿਆ ਜਾਵੇਗਾ।'' ਇਸ ਚੱਪਲ ਦੀ ਲਾਗਤ ਕਰੀਬ 40 ਹਜ਼ਾਰ ਪਾਕਿਸਤਾਨੀ ਰੁਪਏ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਸੱਪ ਦੀ ਸਕਿਨ ਨਾਲ ਕਦੇ ਚੱਪਲਾਂ ਤਿਆਰ ਨਹੀਂ ਕੀਤੀਆਂ ਗਈਆਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana