ਪਾਕਿ ਪੀ.ਐੱਮ. ਨੇ ਗਰੀਬੀ ਦੂਰ ਕਰਨ ਲਈ ਸ਼ੁਰੂ ਕੀਤੀ ਯੋਜਨਾ

03/28/2019 12:16:25 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਵਿਚ ਇਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦਾ ਉਦੇਸ਼ ਗਰੀਬੀ ਦੂਰ ਕਰਨਾ ਅਤੇ ਸੰਵੇਦਨਸ਼ੀਲ ਸਮੂਹਾਂ, ਖਾਸ ਕਰ ਕੇ ਔਰਤਾਂ ਨੂੰ ਮਦਦ ਮੁਹੱਈਆ ਕਰਾਉਣਾ ਹੈ। ਇਮਰਾਨ ਨੇ ਬੁੱਧਵਾਰ ਨੂੰ ਇਸ ਯੋਜਨਾ ਦੀ ਸ਼ੁਰੂਆਤ ਕਰਨ ਦੇ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੰਵਿਧਾਨ ਵਿਚ ਸੋਧ ਕਰੇਗੀ ਜਿਸ ਦੇ ਬਾਅਦ ਭੋਜਨ, ਕੱਪੜਾ, ਰਿਹਾਇਸ਼ ਅਤੇ ਸਿਹਤ ਜਿਹੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਸਰਕਾਰ ਲਈ ਲਾਜ਼ਮੀ ਹੋਵੇਗਾ।

ਉਨ੍ਹਾਂ ਨੇ ਗਰੀਬਾਂ ਦੇ ਕਲਿਆਣ ਲਈ ਖਰਚ ਕੀਤੇ ਜਾਣ ਵਾਲੇ 80 ਅਰਬ ਰੁਪਏ ਦੀ ਰਾਸ਼ੀ ਨੂੰ ਸਾਲ 2020 ਤੱਕ ਵਧਾ ਕੇ 120 ਅਰਬ ਰੁਪਏ ਕਰਨ ਦਾ ਵੀ ਐਲਾਨ ਕੀਤਾ। ਇਮਰਾਨ ਨੇ ਸਮਾਜਿਕ ਸੁਰੱਖਿਆ ਅਤੇ ਗਰੀਬੀ ਖਾਤਮੇ ਲਈ ਇਕ ਮੰਤਰਾਲੇ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 57 ਲੱਖ ਗਰੀਬ ਔਰਤਾਂ ਲਈ ਬਚਤ ਖਾਤੇ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਖਾਤਿਆਂ ਤੱਕ ਉਨ੍ਹਾਂ ਦੀ ਪਹੁੰਚ ਬਣਾਉਣ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦਿੱਤੇ ਜਾਣਗੇ।


Vandana

Content Editor

Related News