ਮੈਂ ਨੋਬਲ ਸ਼ਾਂਤੀ ਪੁਰਸਕਾਰ ਦੇ ਯੋਗ ਨਹੀਂ : ਇਮਰਾਨ ਖਾਨ

Monday, Mar 04, 2019 - 12:52 PM (IST)

ਮੈਂ ਨੋਬਲ ਸ਼ਾਂਤੀ ਪੁਰਸਕਾਰ ਦੇ ਯੋਗ ਨਹੀਂ : ਇਮਰਾਨ ਖਾਨ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਇਕ ਟਵੀਟ ਕਰਦਿਆਂ ਖੁਦ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਅਯੋਗ ਕਰਾਰ ਦਿੱਤਾ। ਉਨ੍ਹਾਂ ਨੇ ਲਿਖਿਆ,''ਮੈਂ ਨੋਬਲ ਪੁਰਸਕਾਰ ਦੇ ਯੋਗ ਨਹੀਂ ਹਾਂ। ਇਸ ਪੁਰਸਕਾਰ ਦੇ ਯੋਗ ਉਹ ਵਿਅਕਤੀ ਹੋਵੇਗਾ ਜੋ ਕਸ਼ਮੀਰੀ ਲੋਕਾਂ ਦੀ ਇੱਛਾ ਮੁਤਾਬਕ ਕਸ਼ਮੀਰ ਮਾਮਲੇ ਨੂੰ ਹੱਲ ਕਰੇਗਾ ਅਤੇ ਉਪ ਮਹਾਂਦੀਪ ਵਿਚ ਸ਼ਾਂਤੀ ਅਤੇ ਮਨੁੱਖੀ ਵਿਕਾਸ ਦਾ ਰਸਤਾ ਦਿਖਾਏਗਾ।''

 

ਇੱਥੇ ਦੱਸ ਦਈਏ ਕਿ ਭਾਰਤ ਨਾਲ ਤਣਾਅ ਦੂਰ ਕਰਨ ਦੀਆਂ ਇਮਰਾਨ ਖਾਨ ਦੀਆਂ ਕੋਸ਼ਿਸ਼ਾਂ ਤਹਿਤ ਨੋਬਲ ਸ਼ਾਂਤੀ ਪੁਰਸਕਾਰ ਲਈ ਉਨ੍ਹਾਂ ਦਾ ਸਮਰਥਨ ਕਰਨ ਲਈ ਪਾਕਿਸਤਾਨ ਦੀ ਸੰਸਦ ਵਿਚ ਸ਼ਨੀਵਾਰ ਨੂੰ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ਨੀਵਾਰ ਨੂੰ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਦੇ ਸਕੱਤਰੇਤ ਵਿਚ ਇਹ ਪ੍ਰਸਤਾਵ ਸੌਂਪਿਆ ਸੀ। ਪ੍ਰਸਤਾਵ ਵਿਚ ਕਿਹਾ ਗਿਆ ਸੀ ਕਿ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਨੂੰ ਰਿਹਾਅ ਕਰਨ ਦੇ ਇਮਰਾਨ ਦੇ ਫੈਸਲੇ ਨਾਲ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੂਰ ਹੋਇਆ ਹੈ। ਪ੍ਰਸਤਾਵ ਮੁਤਾਬਕ ਇਮਰਾਨ ਨੇ ਤਣਾਅ ਦੀ ਮੌਜੂਦਾ ਸਥਿਤੀ ਵਿਚ ਜ਼ਿੰਮੇਵਾਰੀ ਵਾਲਾ ਵਿਵਹਾਰ ਕੀਤਾ ਅਤੇ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ।


author

Vandana

Content Editor

Related News