ਸਰਕਾਰ ਕਰਜ਼ ''ਤੇ ਰੋਜ਼ਾਨਾ ਚੁਕਾ ਰਹੀ ਹੈ 6 ਅਰਬ ਰੁਪਏ ਦਾ ਵਿਆਜ਼ : ਇਮਰਾਨ
Wednesday, Feb 13, 2019 - 03:26 PM (IST)
ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਨੇ ਜਿਹੜੇ ਕਰਜ਼ੇ ਲਏ ਸਨ ਉਨ੍ਹਾਂ ਕਾਰਨ ਸਰਕਾਰ ਨੂੰ ਰੋਜ਼ਾਨਾ 6 ਅਰਬ ਰੁਪਏ ਦਾ ਵਿਆਜ਼ ਚੁਕਾਉਣਾ ਪੈ ਰਿਹਾ ਹੈ। ਇਮਰਾਨ ਨੇ ਮੰਗਲਵਾਰ ਨੂੰ ਰੇਲ ਸੇਵਾਵਾਂ ਦਾ ਉਦਘਾਟਨ ਕਰਨ ਦੇ ਬਾਅਦ ਕਿਹਾ,''ਪਿਛਲੀਆਂ ਸਰਕਾਰਾਂ ਕਾਰਨ ਸਾਨੂੰ ਰੋਜ਼ਾਨਾ 6 ਅਰਬ ਰੁਪਏ ਦੇ ਵਿਆਜ਼ ਦੀ ਅਦਾਇਗੀ ਕਰਨੀ ਪੈ ਰਹੀ ਹੈ। ਜੇਕਰ ਖਜਾਨੇ ਵਿਚ ਕੁਝ ਬਚੇਗਾ ਤਾਂ ਹੀ ਸਰਕਾਰ ਹਜ ਯਾਤਰਾ ਲਈ ਮਦਦ ਦੇ ਪਾਵੇਗੀ।'' ਇਕ ਸਮਾਚਾਰ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਸਾਰੇ ਮੰਤਰੀਆਂ ਨੂੰ ਖਰਚੇ ਵਿਚ ਕਮੀ ਕਰਨ ਲਈ ਕਿਹਾ ਹੈ।''
