ਗੁਆਂਢੀਆਂ ਨਾਲ ਸੰਬੰਧ ਸੁਧਾਰਨ ''ਤੇ ਹੀ ਪਾਕਿ ''ਚ ਆਵੇਗੀ ਸ਼ਾਂਤੀ : ਇਮਰਾਨ

08/20/2018 2:19:52 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿਚ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਸੁਧਾਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ 'ਬਿਹਤਰੀਨ ਸੰਬੰਧ' ਰੱਖਣ ਦੀ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ ਕਿਉਂਕਿ ਅਜਿਹਾ ਕੀਤੇ ਬਿਨਾਂ ਦੇਸ਼ ਵਿਚ ਸ਼ਾਂਤੀ ਸਥਾਪਿਤ ਕਰਨਾ ਸੰਭਵ ਨਹੀਂ ਹੋਵੇਗਾ। ਦੇਸ਼ ਦੇ 22ਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣ ਮਗਰੋਂ ਇਮਰਾਨ ਨੇ ਰਾਸ਼ਟਰ ਦੇ ਨਾਮ ਕਰੀਬ ਇਕ ਘੰਟੇ ਤੱਕ ਭਾਸ਼ਣ ਦਿੱਤਾ। ਇਸ ਭਾਸ਼ਣ ਵਿਚ ਇਮਰਾਨ ਨੇ ਆਰਥਿਕ ਮੋਰਚੇ 'ਤੇ ਪਾਕਿਸਤਾਨ ਨੂੰ ਆਉਣ ਵਾਲੀਆਂ ਚੁਣੌਤੀਆਂ ਨੂੰ ਨਿਸ਼ਾਨਬੱਧ ਕੀਤਾ ਅਤੇ ਕਮਜ਼ੋਰ ਅਰਥ ਵਿਵਸਥਾ ਵਿਚ ਮੁੜ ਜਾਨ ਪਾਉਣ ਦਾ ਵਾਅਦਾ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਮੁੱਖ ਇਮਰਾਨ ਨੇ ਮੌਜੂਦਾ ਕਰਜ਼ਾ ਸੰਕਟ ਲਈ ਪਿਛਲੀ ਸਰਕਾਰ 'ਤੇ ਹਮਲਾ ਬੋਲਿਆ।


Related News