ਪਾਕਿ : ਪਤੀ ਨੇ ਢਾਇਆ ਕਹਿਰ, ਕੱਟਿਆ ਪਤਨੀ ਦਾ ਨੱਕ ਅਤੇ ਵਾਲ

Tuesday, Sep 17, 2019 - 04:18 PM (IST)

ਪਾਕਿ : ਪਤੀ ਨੇ ਢਾਇਆ ਕਹਿਰ, ਕੱਟਿਆ ਪਤਨੀ ਦਾ ਨੱਕ ਅਤੇ ਵਾਲ

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਮੰਗਲਵਾਰ ਨੂੰ ਝਗੜੇ ਦੌਰਾਨ ਆਪਣੀ ਪਤਨੀ ਦਾ ਨੱਕ ਅਤੇ ਵਾਲ ਕੱਟ ਦਿੱਤੇ। ਇਸ ਭਿਆਨਕ ਹਮਲੇ ਕਾਰਨ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸਮਾ ਟੀਵੀ ਮੁਤਾਬਕ ਦੋਸ਼ੀ ਪਤੀ ਦੀ ਪਛਾਣ ਸਾਜਿਦ ਦੇ ਤੌਰ 'ਤੇ ਹੋਈ ਹੈ ਅਤੇ ਫਿਲਹਾਲ ਉਹ ਭਗੌੜਾ ਹੈ। ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਜੋੜੇ ਦੀ ਬੇਟੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵਿਚਕਾਰ ਝਗੜਾ ਹੋਇਆ ਕਿਉਂਕਿ ਉਸ ਦੀ ਮਾਂ ਕਈ ਕਮੇਟੀਆਂ ਦਾ ਹਿੱਸਾ ਸੀ। ਉਸ ਨੇ ਦੱਸਿਆ,''ਮੇਰੇ ਪਿਤਾ ਨੇ ਬਹਿਸ ਦੇ ਬਾਅਦ ਮੇਰੀ ਮਾਂ 'ਤੇ ਪਹਿਲਾਂ ਪਾਈਪ ਨਾਲ ਹਮਲਾ ਕੀਤਾ ਅਤੇ ਫਿਰ ਚਾਕੂ ਲਿਆ ਕੇ ਉਸ ਦਾ ਨੱਕ ਅਤੇ ਵਾਲ ਕੱਟ ਦਿੱਤੇ।'' ਪਰਿਵਾਰ ਦੇ ਹੋਰ ਮੈਂਬਰਾਂ ਮੁਤਾਬਕ ਜੋੜੇ ਬਹੁਤ ਘੱਟ ਲੜਾਈ ਕਰਦਾ ਸੀ। ਮਹਿਲਾ ਦੋ ਵਾਰ ਆਪਣੇ ਪਤੀ ਨੂੰ ਛੱਡ ਕੇ ਜਾ ਚੁੱਕੀ ਸੀ ਪਰ ਪਤੀ ਦੇ ਮੁਆਫੀ ਮੰਗਣ 'ਤੇ ਵਾਪਸ ਵੀ ਗਈ ਸੀ।


author

Vandana

Content Editor

Related News