ਹੁਣ ਪਾਕਿ ਦੇ ਗਵਰਨਰ ਹਾਊਸ ''ਚ ਆਯੋਜਿਤ ਹੋਣਗੇ ਵਿਆਹ ਸਮਾਰੋਹ

Friday, Mar 13, 2020 - 11:04 AM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਦੇਸ਼ ਦੀ ਖਸਤਾਹਾਲ ਅਰਥਵਿਵਸਥਾ ਨੂੰ ਸਹਾਰਾ ਦੇਣ ਲਈ ਅਤੇ ਸਰਕਾਰ 'ਤੇ ਵੱਧਦੇ ਬੋਝ ਨੂੰ ਘੱਟ ਕਰਨ ਲਈ ਇਮਰਾਨ ਖਾਨ ਦੀ ਫੈਡਰਲ ਸਰਕਾਰ ਸਰਕਾਰੀ ਖਰਚਿਆਂ ਨੂੰ ਘੱਟ ਕਰਨ ਦੇ ਨਾਲ-ਨਾਲ ਕਈ ਹੋਰ ਢੰਗ ਵੀ ਵਰਤ ਰਹੀ ਹੈ। ਇਸ ਕੋਸ਼ਿਸ਼ ਵਿਚ ਹੁਣ ਸਰਕਾਰੀ ਮਾਲੀਏ ਨੂੰ ਵਧਾਉਣ ਲਈ ਪਾਕਿਸਤਾਨ ਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਐਲਾਨ ਕੀਤਾ ਹੈ ਕਿ ਵਿਆਹ ਸਮਾਰੋਹ ਅਤੇ ਹੋਰ ਵਪਾਰਕ ਪ੍ਰੋਗਰਾਮਾਂ ਲਈ ਗਵਰਨਰ ਹਾਊਸ ਦੇ ਦਰਵਾਜੇ ਖੋਲ੍ਹੇ ਜਾਣਗੇ। 

ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ,''ਜਿਹੜੇ ਲੋਕ ਇਤਿਹਾਸਿਕ ਸਥਾਨਾਂ 'ਤੇ ਵਿਆਹ, ਕਾਰਪੋਰੇਟ ਪ੍ਰੋਗਰਾਮ ਜਾਂ ਹੋਰ ਸਮਾਰੋਹ ਨੂੰ ਆਯੋਜਿਤ ਕਰਕੇ ਆਪਣੇ ਪਲਾਂ ਨੂੰ ਯਾਦਗਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ, ਉਹਨਾਂ ਲਈ ਹੁਣ ਆਪਣੇ ਸੁਪਨੇ ਸੱਚ ਕਰਨ ਦਾ ਮੌਕਾ ਹੈ।'' ਸਰਵਰ ਨੇ ਗਵਰਨਰ ਹਾਊਸ ਵਿਚ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਐਲਾਨ ਕੀਤਾ,''ਇਮਾਰਤ ਦਾ ਲੌਨ ਕਾਰਪੋਰੇਟ ਪ੍ਰੋਗਰਾਮਾਂ ਦੇ ਲਈ 10 ਲੱਖ ਪ੍ਰਤੀ ਸਮਾਰੋਹ ਦੀ ਕੀਮਤ 'ਤੇ ਉਪਲਬਧ ਹੋਵੇਗਾ। ਇਸ ਦੇ ਇਲਾਵਾ ਦਰਬਾਰ ਹਾਲ ਵਿਚ ਕਿਸੇ ਵੀ ਤਰ੍ਹਾਂ ਦੇ ਸਮਾਰੋਹ ਦੀ ਮੇਜ਼ਬਾਨੀ 5 ਲੱਖ ਰੁਪਏ ਵਿਚ ਕੀਤੀ ਜਾਵੇਗੀ।''

ਪੜ੍ਹੋ ਇਹ ਅਹਿਮ ਖਬਰ- ਪਾਕਿ : ਰਾਵਲਪਿੰਡੀ ਕਬਾੜੀ ਬਜ਼ਾਰ 'ਚ ਧਮਾਕਾ, 5 ਲੋਕ ਜ਼ਖਮੀ

ਉਹਨਾਂ ਨੇ ਅੱਗੇ ਕਿਹਾ,''ਵਿਆਹ ਸਮਾਰੋਹ ਦੀ ਫੋਟੋਗ੍ਰਾਫੀ (ਵੈਂਡਿੰਗ ਸ਼ੂਟ) ਨੂੰ 50,000 ਅਤੇ ਵਪਾਰਕ ਫੋਟੋਸ਼ੂਟ ਲਈ ਇਮਾਰਤ ਨੂੰ 10 ਲੱਖ ਰੁਪਏ ਵਿਚ ਬੁੱਕ ਕੀਤਾ ਜਾ ਸਕਦਾ ਹੈ।'' ਇਸ ਦੇ ਨਾਲ ਹੀ ਗਵਰਨਰ ਹਾਊਸ ਵਿਚ ਗਾਈਡ ਵੱਲੋਂ ਨਿਰਦੇਸ਼ਿਤ ਟੂਰਿਜ਼ਮ ਵੀ ਸ਼ੁਰੂ ਕੀਤਾ ਗਿਆ ਹੈ ਜੋ ਸ਼ਨੀਵਾਰ ਅਤੇ ਐਤਵਾਰ ਨੂੰ 10 ਵਿਅਕਤੀਆਂ ਦੇ ਸਮੂਹ ਲਈ ਉਪਲਬਧ ਹੋ ਸਕੇਗਾ। ਇਸ ਦੌਰਾਨ ਸਰਵਰ ਨੇ ਕਿਹਾ,''ਸਾਨੂੰ ਵਿਸ਼ਵਾਸ ਹੈ ਕਿ ਇਸ ਕਾਰੋਬਾਰੀ ਯੋਜਨਾ ਨਾਲ ਗਵਰਨਰ ਹਾਊਸ ਨੂੰ ਆਪਣਾ ਬੋਝ ਘੱਟ ਕਰਨ ਵਿਚ ਥੋੜ੍ਹੀ ਮਦਦ ਮਿਲੇਗੀ। ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਇਸ ਕਾਰੋਬਾਰੀ ਯੋਜਨਾ ਲਈ ਵਚਨਬੱਧ ਹੈ। ਇਸ ਨਾਲ ਹੋਈ ਸਾਰੀ ਕਮਾਈ ਸਿੱਧੇ ਪਾਕਿਸਤਾਨ ਸਰਕਾਰ ਦੇ ਖਾਤੇ ਵਿਚ ਜਮਾਂ ਕੀਤੀ ਜਾਵੇਗੀ।''


Vandana

Content Editor

Related News