ਪਾਕਿ ਵਿੱਤ ਮੰਤਰੀ ਪਨਾਮਾ ਪੇਪਰਸ ਮਾਮਲੇ ''ਚ ਅਦਾਲਤ ''ਚ ਹੋਏ ਪੇਸ਼

10/12/2017 3:48:28 PM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਦੇ ਪਰੇਸ਼ਾਨੀਆਂ ਨਾਲ ਘਿਰੇ ਵਿੱਤ ਮੰਤਰੀ ਇਸ਼ਾਕ ਡਾਰ ਪਨਾਮਾ ਪੇਪਰਸ ਮਾਮਲੇ ਵਿਚ ਦਰਜ ਭ੍ਰਿਸ਼ਟਾਚਾਰ ਦੇ ਮੁਕੱਦਮੇ ਦਾ ਸਾਮਣਾ ਕਰਨ ਲਈ ਭ੍ਰਿਸ਼ਟਾਚਾਰ ਨਿਰੋਧਕ ਅਦਾਲਤ ਦੇ ਸਾਹਮਣੇ ਵੀਰਾਵਰ ਨੂੰ ਪੇਸ਼ ਹੋਏ। 'ਤਨਖਾਹ ਦੇ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ' ਦੇ ਬਾਰੇ ਵਿਚ ਇਹ ਮਾਮਲਾ ਡਾਰ ਅਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤੇ ਗਏ ਨਵਾਜ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਸੁਪਰੀਮ ਕੋਰਟ ਦੇ 28 ਜੁਲਾਈ ਨੂੰ ਦਿੱਤੇ ਹੁਕਮ ਤੋਂ ਬਾਅਦ ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਏੇ. ਬੀ) ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਚਾਰ ਮਾਮਲਿਆਂ ਵਿਚੋਂ ਇਕ ਹੈ। ਸੁਪਰੀਮ ਕੋਰਟ ਨੇ ਸ਼ਰੀਫ ਨੂੰ ਅਯੋਗ ਕਰਾਰ ਵੀ ਦਿੱਤਾ ਸੀ ਅਤੇ ਉਨ੍ਹਾਂ ਦੇ, ਉਨ੍ਹਾਂ ਦੇ ਬੱਚਿਆਂ ਮਰੀਅਮ, ਹੁਸੈਨ ਅਤੇ ਹਸਨ ਅਤੇ ਜੁਆਈ ਮੁਹੰਮਦ ਸਫਦਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕਰਨ ਦਾ ਹੁਕਮ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਲ ਬਰਾਕ ਬੈਂਕ ਦੇ ਉਪ-ਪ੍ਰਧਾਨ ਤਾਕੀਦ ਜਾਵੇਦ ਅਤੇ ਨੈਸ਼ਨਲ ਇੰਵੈਸਟਮੈਂਟ ਟਰੱਸਟ (ਐਨ. ਆਈ. ਟੀ.) ਦੇ ਸ਼ਾਹਿਦ ਅਜੀਜ ਨੇ ਵਿੱਤ ਮੰਤਰੀ ਖਿਲਾਫ ਗਵਾਹੀ ਦਿੱਤੀ। ਅਜੀਜ ਨੇ ਅਦਾਲਤ ਨੂੰ ਦੱਸਿਆ ਕਿ 67 ਸਾਲਾ ਡਾਰ ਨੇ ਬਤੌਰ ਵਿੱਤ ਮੰਤਰੀ ਸਾਲ 2015 ਵਿਚ ਐਨ.ਆਈ.ਟੀ ਵਿਚ 12 ਕਰੋੜ ਰੁਪਏ ਨਿਵੇਸ਼ ਕੀਤੇ ਸਨ ਪਰ ਜਨਵਰੀ 2017 ਵਿਚ ਪਨਾਮਾ ਪੇਪਰਸ ਮਾਮਲਾ ਸ਼ੁਰੂ ਹੋਣ ਤੋਂ ਬਾਅਦ ਇਹ ਧਨਰਾਸ਼ੀ ਵਾਪਸ ਲੈ ਲਈ ਗਈ। ਅਲ-ਬਰਾਕ ਬੈਂਕ ਦੇ ਜਾਵੇਦ ਨੇ ਬੈਂਕ ਦੀ ਲਾਹੌਰ ਸ਼ਾਖਾ ਵਿਚ ਡਾਰ ਦੇ ਖਾਤੇ ਦੀ ਕਈ ਜਾਣਕਾਰੀਆਂ ਉਪਲੱਬਧ ਕਰਾਈਆਂ। ਦੋਵਾਂ ਗਵਾਹਾਂ ਤੋਂ ਡਾਰ ਦੇ ਵਕੀਲ ਖਵਾਜਾ ਹਾਰਿਸ਼ ਨੇ ਵੀ ਸਵਾਲ ਪੁੱਛੇ। ਡਾਰ ਉੱਤੇ ਇਸ ਮਾਮਲੇ ਵਿਚ ਪਿਛਲੇ ਮਹੀਨੇ ਦੋਸ਼ ਲਗਾਇਆ ਗਿਆ।


Related News