ਪਾਕਿ ਦੀਆਂ ਬਰੂਹਾਂ ''ਤੇ ਨਵੀਂ ਮੁਸੀਬਤ, ਭਵਿੱਖ ਲਈ ਵੱਡੀ ਚਿੰਤਾ ਬਣੀ ਗੈਸ ਦੀ ਘਾਟ

08/14/2020 5:09:55 PM

ਇਸਲਾਮਾਬਾਦ : ਪਾਕਿਸਤਾਨ ਦੇ ਊਰਜਾ ਮੰਤਰੀ ਉਮਰ ਅਯੂਬ ਖਾਨ ਨੇ ਕਿਹਾ ਹੈ ਕਿ ਦੇਸ਼ ਮੌਜਦਾ ਸਮੇਂ ਵਿਚ ਲਗਭਗ 3.5 ਬਿਲੀਅਨ ਕਿਊਬਿਕ ਫੁੱਟ ਪ੍ਰਤੀ ਦਿਨ (ਬੀਸੀਐਫਡੀ) ਦੀ ਗੈਸ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿੰਧ ਵੀ ਅਗਲੇ ਸਾਲ ਤੱਕ ਗੈਸ ਦੀ ਕਮੀ ਵਾਲਾ ਪ੍ਰਾਂਤ ਬਣ ਜਾਵੇਗਾ। ਖਾਨ ਨੇ ਪੈਟਰੋਲੀਅਮ ਬਾਰੇ ਸੈਨੇਟ ਦੀ ਸਥਾਈ ਕਮੇਟੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ।

ਸੋਮਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੇ ਇਕ ਪੈਨਲ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਡਾਨ ਨਿਊਜ਼ ਦੇ ਹਵਾਲੇ ਤੋਂ ਖਾਨ ਨੇ ਕਿਹਾ ਕਿ ਅਗਲੀ ਸਰਦੀਆਂ ਦੌਰਾਨ ਗੈਸ ਲੋਡਿੰਗ ਜਾਰੀ ਰਹੇਗੀ, ਕਿਉਂਕਿ ਗੈਸ ਦਾ ਉਤਪਾਦਨ ਘੱਟ ਰਿਹਾ ਹੈ, ਜਦੋਂ ਕਿ ਮੰਗ ਵੱਧ ਰਹੀ ਹਹੈ। ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਨੂੰ ਇਕੱਠੇ ਬੈਠਣਾ ਹੋਵੇਗਾ ਅਤੇ ਦੇਸ਼ ਦੀ ਗੈਸ ਦੀ ਕਮੀ ਦਾ ਹੱਲ ਕੱਢਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਸੂਬਿਆਂ ਵਿਚਲੀ ਗੈਸ ਵੰਡ ਨਾਲ ਸਬੰਧਤ ਮਾਮਲੇ ਨੂੰ ਸਾਂਝੇ ਹਿੱਤਾਂ ਦੀ ਪਰਿਸ਼ਦ (CCI) ਵਿਚ ਲੈ ਕੇ ਜਾਵੇਗੀ, ਕਿਉਂਕਿ ਸੈਨੇਟਰਾਂ ਨੇ ਸਰਕਾਰ ਨੂੰ ਸੰਵਿਧਾਨ ਦੇ ਧਾਰਾ 158 ਅਤੇ 172 ਦੀ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ਨੂੰ ਗੈਸ ਦੀ ਕਮੀ ਦੇ ਮੁੱਦੇ 'ਤੇ ਇਕ ਸੰਯੁਕਤ ਫ਼ੈਸਲਾ ਲੈਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਸਿੱਧ ਕੋਲ ਵੀ ਵਾਧੂ ਗੈਸ ਨਹੀਂ ਹੋਵੇਗੀ ਅਤੇ ਸੂਬਾ ਆਪਣੇ ਉਤਪਾਦਨ ਤੋਂ ਆਪਣੀ ਖੁਦ ਦੀ ਮੰਗ ਨੂੰ ਪੂਰਾ ਕਰਣ ਵਿਚ ਸਮਰਥ ਨਹੀਂ ਹੋਵੇਗਾ। ਮੰਤਰੀ ਨੇ ਦੱਸਿਆ ਕਿ ਕੁੱਲ ਗੈਸ ਸਪਲਾਈ ਵਿੱਚੋਂ ਸਿੰਧ ਖੁਦ ਲਗਭਗ 1.56BCFD ਦੀ ਖ਼ਪਤ ਕਰ ਰਿਹਾ ਸੀ ਅਤੇ ਪੰਜਾਬ ਨੂੰ ਸਿਰਫ 260mmcfd ਗੈਸ ਉਪਲੱਬਧ ਕਰਾਈ ਜਾ ਰਹੀ ਸੀ।


cherry

Content Editor

Related News