ਪਾਕਿ ''ਚ 50,000 ਦੇ ਕਰੀਬ ਪਹੁੰਚੇ ਡੇਂਗੂ ਦੇ ਮਾਮਲੇ

11/18/2019 2:39:28 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਡੇਂਗੂ ਦੇ ਕਹਿਰ ਨੇ ਇਸ ਸਾਲ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਾਕਿਸਤਾਨ ਵਿਚ ਮੌਜੂਦਾ ਸਾਲ ਦੇ ਦੌਰਾਨ ਡੇਂਗੂ ਦੇ 49,587 ਮਾਮਲੇ ਸਾਹਮਣੇ ਆ ਚੁੱਕੇ ਹਨ। ਦੋ ਹਫਤੇ ਤੋਂ ਵੀ ਘੱਟ ਸਮੇਂ ਵਿਚ 5,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਇਹ ਗਿਣਤੀ ਪਿਛਲੇ ਇਕ ਦਹਾਕੇ ਵਿਚ ਡੇਂਗੂ ਨਾਲ ਪੀੜਤ ਪਾਕਿਸਤਾਨੀਆਂ ਦੀ ਵਧੀਕ ਗਿਣਤੀ ਦਾ ਲੱਗਭਗ ਦੁੱਗਣਾ ਹੈ। ਇਸ ਤੋਂ 8 ਸਾਲ ਪਹਿਲਾਂ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। 

ਇਕ ਅੰਗਰੇਜ਼ੀ ਏਜੰਸੀ ਨੇ ਦੱਸਿਆ ਕਿ 2011 ਵਿਚ 27,000 ਲੋਕ ਡੇਂਗੂ ਨਾਲ ਪੀੜਤ ਸਨ। ਭਾਵੇਂਕਿ ਪਿਛਲੀ ਮੌਤ ਦਰ 370 ਸੀ, ਜੋ ਇਸ ਸਾਲ ਦੀ 79 ਮੌਤ ਦਰ ਨਾਲੋਂ ਚਾਰ ਗੁਣਾ ਵੱਧ ਹੈ। ਡੇਂਗੂ ਸੰਬੰਧੀ ਮਾਮਲਿਆਂ ਦੇ ਵਾਧੇ ਦੇ ਪ੍ਰਮੁੱਖ ਕਾਰਨਾਂ ਬਾਰੇ ਦੱਸਦਿਆਂ ਰਾਸ਼ਟਰੀ ਸਿਹਤ ਸੇਵਾ ਮੰਤਰਾਲੇ (ਐੱਨ.ਐੱਚ.ਐੱਸ.) ਦੇ ਬੁਲਾਰੇ ਸਾਜਿਦ ਸ਼ਾਹ ਨੇ ਕਿਹਾ,''ਇਸ ਸਾਲ ਦੁਨੀਆ ਭਰ ਵਿਚ ਡੇਂਗੂ ਦੇ ਬੇਮਿਸਾਲ ਮਾਮਲਿਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਇਲਾਵਾ ਦੇਸ਼ ਭਰ ਵਿਚ ਮਾਮਲਿਆਂ ਦੀ ਰਿਕਾਡਿੰਗ ਦੇ ਸਿਸਟਮ ਵਿਚ ਸੁਧਾਰ ਹੋਇਆ ਹੈ।'' 

PunjabKesari

ਇਕ ਅਧਿਕਾਰਤ ਦਸਤਾਵੇਜ਼ ਦੇ ਮੁਤਾਬਕ ਇਸਲਾਮਾਬਾਦ ਤੋਂ 13,173, ਸਿੰਧ ਤੋਂ 13,251, ਪੰਜਾਬ ਤੋਂ 9,855, ਖੈਬਰ ਪਖਤੂਨਖਵਾ ਤੋਂ 7,776 ਅਤੇ ਬਲੋਚਿਸਤਾਨ ਤੋਂ 3,217 ਮਾਮਲੇ ਸਾਹਮਣੇ ਆਏ। ਇਸ ਦੇ ਇਲਾਵਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 1,690 ਮਾਮਲੇ ਸਾਹਮਣੇ ਆਏ ਜਦਕਿ 625 ਮਾਮਲਿਆਂ ਨੂੰ ਹੋਰ ਸ਼੍ਰੇਣੀ ਵਿਚ ਰੱਖਿਆ ਗਿਆ। ਇਸ ਵਿਚ ਖੈਬਰ ਪਖਤੂਨਖਵਾ ਅਤੇ ਗਿਲਗਿਤ ਬਾਲਟੀਸਤਾਨ ਤੋਂ ਕਿਸੇ ਮਰੀਜ਼ ਦੀ ਮੌਤ ਦੀ ਖਬਰ ਨਹੀ ਹੈ ਜਦਕਿ ਫੈਡਰਲ ਰਾਜਧਾਨੀ ਵਿਚ ਡੇਂਗੂ ਦੇ 22 ਮਰੀਜ਼ਾਂ ਦੀ ਮੌਤ ਹੋ ਗਈ। ਬਾਕੀ 57 ਮਾਮਲਿਆਂ ਵਿਚ ਸਿੰਧ ਵਿਚ 33, ਪੰਜਾਬ ਵਿਚ 20, ਬਲੋਚਿਸਤਾਨ ਵਿਚ 3 ਅਤੇ ਪੀ.ਓ.ਕੇ. ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।  

ਪਾਕਿਸਤਾਨ ਨੇ 1994 ਵਿਚ ਪਹਿਲੇ ਪ੍ਰਕੋਪ ਦੇ ਬਾਅਦ ਡੇਂਗੂ ਦੇ ਕਈ ਪ੍ਰਕੋਪਾਂ ਦਾ ਅਨੁਭਵ ਕੀਤਾ ਹੈ। ਪਿਛਲੇ ਦੋ ਦਹਾਕਿਆਂ ਦੇ ਦੌਰਾਨ ਦੇਸ਼ ਵਿਚ ਦੋ ਵੱਡੇ ਪ੍ਰਕੋਪ ਹੋਏ। 2005 ਵਿਚ ਕਰਾਚੀ ਤੋਂ 52 ਮੌਤਾਂ ਦੇ ਨਾਲ 6,000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਜਦਕਿ 2011 ਵਿਚ ਲਾਹੌਰ ਤੋਂ ਸਿਰਫ 350 ਮੌਤਾਂ ਦੇ ਨਾਲ 21,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ। 2011 ਅਤੇ 2014 ਦੇ ਵਿਚ ਦੇਸ਼ ਭਰ ਵਿਚ ਡੇਂਗੂ ਦੇ 48,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।


Vandana

Content Editor

Related News