ਪਾਕਿ: ਅਦਾਲਤ ਨੇ ਸ਼ਾਹਬਾਜ਼ ਦੇ ਪੁੱਤਰ ਸੁਲੇਮਾਨ ਦੀ ਕੰਪਨੀ ਦੇ 13 ਬੈਂਕ ਖਾਤਿਆਂ ਤੋਂ ਲੈਣ-ਦੇਣ ''ਤੇ ਲਾਈ ਰੋਕ

Sunday, Sep 11, 2022 - 04:32 PM (IST)

ਪਾਕਿ: ਅਦਾਲਤ ਨੇ ਸ਼ਾਹਬਾਜ਼ ਦੇ ਪੁੱਤਰ ਸੁਲੇਮਾਨ ਦੀ ਕੰਪਨੀ ਦੇ 13 ਬੈਂਕ ਖਾਤਿਆਂ ਤੋਂ ਲੈਣ-ਦੇਣ ''ਤੇ ਲਾਈ ਰੋਕ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਕਰੋੜਾਂ ਡਾਲਰ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਛੋਟੇ ਪੁੱਤਰ ਸੁਲੇਮਾਨ ਸ਼ਾਹਬਾਜ਼ ਦੀ ਮਾਲਕੀ ਵਾਲੀ ਕੰਪਨੀ ਦੇ 13 ਬੈਂਕ ਖਾਤਿਆਂ ਤੋਂ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਦੀਆਂ ਖ਼ਬਰਾਂ 'ਚ ਦਿੱਤੀ ਗਈ। ਇਹ ਹੁਕਮ ਸੰਘੀ ਜਾਂਚ ਏਜੰਸੀ (ਐਫਆਈਏ) ਦੀ ਵਿਸ਼ੇਸ਼ ਅਦਾਲਤ ਨੇ 7 ਸਤੰਬਰ ਨੂੰ ਜਾਰੀ ਕੀਤਾ ਸੀ। 

ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਜਾਂਚ ਅਧਿਕਾਰੀ ਨੇ ਸੁਲੇਮਾਨ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਦੇ 13 ਬੈਂਕ ਖਾਤਿਆਂ ਦੇ ਵੇਰਵੇ ਅਦਾਲਤ ਨੂੰ ਸੌਂਪੇ। ਐਫਆਈਏ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਅਤੇ ਉਨ੍ਹਾਂ ਦੇ ਪੁੱਤਰਾਂ- ਹਮਜ਼ਾ ਸ਼ਾਹਬਾਜ਼ (ਸਾਬਕਾ ਪੰਜਾਬ ਦੇ ਮੁੱਖ ਮੰਤਰੀ) ਅਤੇ ਸੁਲੇਮਾਨ ਖ਼ਿਲਾਫ਼ 14 ਅਰਬ ਰੁਪਏ ਤੋਂ ਵੱਧ ਦੀ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਕੇਸ ਦਰਜ ਕੀਤਾ ਹੈ। ਸੁਲੇਮਾਨ 2019 ਤੋਂ ਫਰਾਰ ਹੈ ਅਤੇ ਯੂਕੇ ਵਿੱਚ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਮਨੁੱਖਤਾ ਦੀ ਮਿਸਾਲ, ਪਾਕਿ 'ਚ ਹਿੰਦੂ ਮੰਦਰ ਹੜ੍ਹ ਪ੍ਰਭਾਵਿਤ ਮੁਸਲਿਮ ਪਰਿਵਾਰਾਂ ਲਈ ਬਣਿਆ ਸਹਾਰਾ

ਸ਼ਾਹਬਾਜ਼ ਨੇ ਅਕਸਰ ਕਿਹਾ ਹੈ ਕਿ ਸੁਲੇਮਾਨ ਉੱਥੇ ਪਰਿਵਾਰ ਨਾਲ ਜੁੜੇ ਕਾਰੋਬਾਰ ਨੂੰ ਦੇਖਦਾ ਹੈ। ਜੱਜ ਏਜਾਜ਼ ਹਸਨ ਅਵਾਨ ਨੇ ਆਪਣੇ ਹੁਕਮ ਵਿਚ ਕਿਹਾ ਕਿ ਕਿਉਂਕਿ ਸੁਲੇਮਾਨ ਅਜੇ ਵੀ ਫਰਾਰ ਹੈ ਅਤੇ ਉਸ ਨੇ ਅਦਾਲਤ ਵਿਚ ਆਤਮ ਸਮਰਪਣ ਨਹੀਂ ਕੀਤਾ ਹੈ, ਇਸ ਲਈ ਉਸ ਦੀ ਚੱਲ ਅਤੇ ਅਚੱਲ ਜਾਇਦਾਦ ਤੋਂ ਇਲਾਵਾ ਇਨ੍ਹਾਂ 13 ਬੈਂਕ ਖਾਤਿਆਂ ਤੋਂ ਲੈਣ-ਦੇਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।


author

Vandana

Content Editor

Related News