ਪਾਕਿਸਤਾਨ : ਸਕੂਲ ਦੇ ਬਾਹਰ ਕਾਂਸਟੇਬਲ ਨੇ ਚਲਾਈਆਂ ਗੋਲ਼ੀਆਂ, ਇਕ ਵਿਦਿਆਰਥਣ ਦੀ ਮੌਤ, 7 ਫੱਟੜ

Wednesday, May 17, 2023 - 01:44 AM (IST)

ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ’ਚ ਮੰਗਲਵਾਰ ਨੂੰ ਇਕ ਸਕੂਲ ਦੇ ਬਾਹਰ ਡਿਊਟੀ ’ਤੇ ਤਾਇਨਾਤ ਇਕ ਪੁਲਸ ਕਾਂਸਟੇਬਲ ਵੱਲੋਂ ਗੋਲ਼ੀਬਾਰੀ ਕੀਤੇ ਜਾਣ ਨਾਲ 1 ਵਿਦਿਆਰਥਣ ਦੀ ਮੌਤ ਅਤੇ 7 ਹੋਰ ਵਿਦਿਆਰਥਣਾਂ ਫੱਟੜ ਹੋ ਗਈਆਂ।

ਇਹ ਖ਼ਬਰ ਵੀ ਪੜ੍ਹੋ : ਹੁੱਲੜਬਾਜ਼ ਨੌਜਵਾਨਾਂ ਨੂੰ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਹੱਥ ਤੇ ਮਾਂ ਦੀਆਂ ਵੱਢੀਆਂ ਉਂਗਲਾਂ

ਇਹ ਘਟਨਾ ਖੈਬਰ-ਪਖਤੂਨਖਵਾ ਸੂਬੇ ’ਚ ਸਵਾਤ ਘਾਟੀ ’ਚ ਲੜਕੀਆਂ ਦੇ ਸਕੂਲ ’ਚ ਛੁੱਟੀ ਤੋਂ ਬਾਅਦ ਹੋਈ, ਜਦੋਂ ਵਿਦਿਆਰਥਣਾਂ ਘਰ ਜਾਣ ਦੀ ਤਿਆਰ ਕਰ ਰਹੀਆਂ ਸਨ। ‘ਡਾਨ’ ਅਖ਼ਬਾਰ ਅਨੁਸਾਰ ਜ਼ਿਲ੍ਹਾ ਪੁਲਸ ਅਧਿਕਾਰੀ ਸ਼ਫੀਉੱਲ੍ਹਾ ਗੰਡਾਪੁਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਕਾਂਸਟੇਬਲ ਆਲਮ ਖਾਨ ਦੇ ਰੂਪ ’ਚ ਹੋਈ ਹੈ, ਜਿਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਕੂਲ ਸਿੱਖਿਆ ਵਿਭਾਗ ’ਚ 34 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ


Manoj

Content Editor

Related News