ਪਾਕਿਸਤਾਨ : ਦੋ ਬੱਸਾਂ ਦੀ ਜ਼ਬਰਦਸਤ ਟੱਕਰ, 8 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Monday, Dec 19, 2022 - 03:27 PM (IST)
ਇਸਲਾਮਾਬਾਦ (ਆਈ.ਏ.ਐੱਨ.ਐੱਸ.): ਪਾਕਿਸਤਾਨ ਦੇ ਪੰਜਾਬ ਸੂਬੇ 'ਚ ਸੋਮਵਾਰ ਨੂੰ ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਰਾਜਨਪੁਰ ਜ਼ਿਲੇ ਦੇ ਇੰਡਸ ਹਾਈਵੇਅ 'ਤੇ ਘੱਟ ਦਿੱਖ ਕਾਰਨ ਵਾਪਰਿਆ ਕਿਉਂਕਿ ਖੇਤਰ ਸੰਘਣੀ ਧੁੰਦ ਨਾਲ ਢੱਕਿਆ ਹੋਇਆ ਸੀ।ਨਤੀਜੇ ਵਜੋਂ ਬੱਸ ਡਰਾਈਵਰ ਉਲਟ ਦਿਸ਼ਾਵਾਂ ਤੋਂ ਆ ਰਹੇ ਹੋਰ ਵਾਹਨਾਂ ਨੂੰ ਨਹੀਂ ਦੇਖ ਸਕੇ।
ਇੱਕ ਬੱਸ ਪੇਸ਼ਾਵਰ ਤੋਂ ਕਰਾਚੀ ਵੱਲ ਜਾ ਰਹੀ ਸੀ ਅਤੇ ਦੂਜੀ ਰਾਜਨਪੁਰ ਜਾ ਰਹੀ ਸੀ।ਔਰਤਾਂ ਅਤੇ ਬੱਚਿਆਂ ਸਮੇਤ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਹਸਪਤਾਲ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਖਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਖਰਾਬ ਭੋਜਨ ਖਾਣ ਨਾਲ 200 ਤੋਂ ਵੱਧ ਲੋਕ ਬੀਮਾਰ
ਪੰਜਾਬ ਅਤੇ ਸਿੰਧ ਸੂਬਿਆਂ ਦੇ ਕੁਝ ਹਿੱਸੇ ਇਸ ਸਮੇਂ ਸੰਘਣੀ ਧੁੰਦ ਦੀ ਚਾਦਰ ਹੇਠ ਹਨ ਅਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਵਿਘਨ ਪੈ ਰਹੀ ਹੈ।ਮੋਟਰਵੇਅ ਦੇ ਬੁਲਾਰੇ ਅਨੁਸਾਰ ਸੰਘਣੀ ਧੁੰਦ ਕਾਰਨ ਇੰਡਸ ਹਾਈਵੇਅ ਦੇ ਕੁਝ ਹਿੱਸਿਆਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਅਤੇ ਆਵਾਜਾਈ ਨੂੰ ਹੋਰ ਹਾਈਵੇਅ ਵੱਲ ਮੋੜ ਦਿੱਤਾ ਗਿਆ।ਪੁਲਸ ਨੇ ਲੋਕਾਂ ਨੂੰ ਰਾਤ ਅਤੇ ਸਵੇਰ ਸਮੇਂ ਬੇਲੋੜੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਅਤੇ ਡਰਾਈਵਰਾਂ ਨੂੰ ਫੋਗ ਲਾਈਟਾਂ ਚਾਲੂ ਕਰਨ ਦੇ ਨਿਰਦੇਸ਼ ਦਿੱਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।