ਬ੍ਰਿਟਿਸ਼-ਪਾਕਿ ਜੋੜਾ ਹੈਰੋਇਨ ਤਸਕਰੀ ਮਾਮਲੇ ''ਚ ਗ੍ਰਿਫਤਾਰ

09/22/2019 10:01:37 AM

ਇਸਲਾਮਾਬਾਦ/ਲੰਡਨ (ਏਜੰਸੀ)— ਇਕ ਬ੍ਰਿਟਿਸ਼ ਪਾਕਿਸਤਾਨੀ ਜੋੜਾ ਸਿਆਲਕੋਟ ਅੰਤਰਰਾਸ਼ਟਰੀ ਹਵਾਈ ਅੱਡੇ ਜ਼ਰੀਏ ਪਾਕਿਸਤਾਨ ਤੋਂ ਬਾਹਰ ਬ੍ਰਿਟੇਨ ਵਿਚ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿਚ ਫੜਿਆ ਗਿਆ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ 26 ਸਾਲਾ ਮੁਹੰਮਦ ਤਾਹਿਰ ਅਯਾਜ਼ ਅਤੇ ਉਸ ਦੀ 20 ਸਾਲਾ ਪਤਨੀ ਇਕਾਰਾ ਹੁਸੈਨ ਵੈਸਟ ਯਾਰਕਸ਼ਾਇਰ ਦੇ ਹੱਡਰਸਫੀਲਡ ਵਸਨੀਕ ਹਨ। ਉਨ੍ਹਾਂ ਨੂੰ ਦੁਬਈ ਤੋਂ ਸਿਆਲਕੋਟ ਦੇ ਬਾਹਰ ਹੈਰੋਇਨ ਦੀ ਤਸਕਰੀ ਕਰਨ ਕਾਰਨ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

PunjabKesari

ਫੜੀ ਗਈ ਹੈਰੋਇਨ ਦੀ ਕੀਮਤ 380 ਮਿਲੀਅਨ ਪਾਕਿਸਤਾਨੀ ਰੁਪਏ (2 ਮਿਲੀਅਨ ਡਾਲਰ) ਸੀ। ਜਾਣਕਾਰੀ ਮੁਤਾਬਕ ਹਵਾਈ ਅੱਡ ਸਿਕਓਰਿਟੀ ਫੋਰਸ (ਏ.ਐੱਸ.ਐੱਫ.) ਨੇ ਉਨ੍ਹਾਂ ਦੇ ਸਾਮਾਨ ਵਿਚੋਂ 25 ਕਿਲੋ ਡਰਗਜ਼ ਬਰਾਮਦ ਕੀਤੀ ਜੋ ਕਿ ਔਰਤਾਂ ਦੇ ਕੱਪੜਿਆਂ ਵਿਚ ਲੁਕੋਈ ਗਈ ਸੀ, ਜਿਸ ਨੂੰ ਬਾਅਦ ਵਿਚ ਸਕੈਨਿੰਗ ਪ੍ਰਕਿਰਿਆ ਦੌਰਾਨ ਫੜਿਆ ਗਿਆ ਸੀ। ਜੋੜਾ ਇਕ ਅਮੀਰਾਤ ਏਅਰਲਾਈਨਜ਼ ਦੀ ਉਡਾਣ ਵਿਚ ਸਵਾਰ ਹੋਣ ਲਈ ਤਿਆਰ ਸੀ ਪਰ ਹੁਣ ਇਸ ਮਾਮਲੇ ਦੀ ਵਧੀਕ ਜਾਂਚ ਲਈ ਉਨ੍ਹਾਂ ਨੂੰ ਐਂਟੀ ਨਾਰਕੋਟਿਕਸ ਫੋਰਸ ਨੂੰ ਸੌਂਪ ਦਿੱਤਾ ਗਿਆ ਹੈ।


Vandana

Content Editor

Related News