ਰਿਪੋਰਟ ''ਚ ਖੁਲਾਸਾ, CPEC ਦੀ ਆੜ ''ਚ ਚੀਨ-ਪਾਕ ਬਣਾ ਰਹੇ ਹਨ ਜੈਵਿਕ ਹਥਿਆਰ

08/27/2020 6:39:11 PM

ਇਸਲਾਮਾਬਾਦ (ਬਿਊਰੋ): ਚੀਨ ਦੀ ਵੁਹਾਨ ਲੈਬ ਪਾਕਿਸਤਾਨ ਨਾਲ ਮਿਲ ਕੇ ਪਿਛਲੇ 5 ਸਾਲਾਂ ਤੋਂ ਖਤਰਨਾਕ ਜੈਵਿਕ ਹਥਿਆਰਾਂ 'ਤੇ ਪ੍ਰਯੋਗ ਕਰ ਰਹੀ ਹੈ। ਚੀਨ ਅਤੇ ਪਾਕਿਸਤਾਨ ਆਪਣੇ ਆਰਥਿਕ ਕੋਰੀਡੋਰ ਅਤੇ ਸੜਕ ਨਿਰਮਾਣ ਦੇ ਨਾਮ 'ਤੇ ਦੁਨੀਆ ਨੂੰ ਧੋਖਾ ਦੇ ਰਹੇ ਹਨ। ਇਹ ਦੋਵੇਂ ਦੇਸ਼ ਇਕੱਠੇ ਮਿਲ ਕੇ ਬਾਇਓ ਵੈਪਨ ਮਤਲਬ ਜੈਵਿਕ ਹਥਿਆਰ ਬਣਾਉਣ ਵਿਚ ਲੱਗੇ ਹੋਏ ਹਨ। ਇਸ ਗੱਲ ਦਾ ਖੁਲਾਸਾ ਇਕ ਆਸਟ੍ਰੇਲੀਆਈ ਵੈਬਸਾਈਟ ਦੀ ਕਲਾਕਸੋਨ ਨੇ ਕੀਤਾ ਹੈ।

ਦੀ ਕਲਾਕਸੋਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਚੀਨ ਅਤੇ ਪਾਕਿਸਤਾਨ ਦੀ ਫੌਜ ਨੇ ਪਿਛਨੇ ਮਹੀਨੇ ਚੋਰੀ ਨਾਲ ਤਿੰਨ ਸਾਲ ਦਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਵੁਹਾਨ ਇੰਸਟੀਚਿਊਟ ਆਫ ਵਾਇਰੋਲੌਜੀ ਵਿਚ ਸੰਭਾਵਿਤ ਜੈਵਿਕ ਹਥਿਆਰ ਨੂੰ ਵਿਕਸਿਤ ਕਰਨ ਦਾ ਸਮਝੌਤਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਹ ਖੁਲਾਸਾ ਵੀ ਹੋਇਆ ਹੈ ਕਿ ਵੁਹਾਨ ਸਥਿਤ ਲੈਬ ਪਾਕਿਸਤਾਨ ਦੇ ਨਾਲ ਸਾਲ 2015 ਤੋਂ ਹੀ ਖਤਰਨਾਕ ਬੈਕਟੀਰੀਆ ਵਾਇਰਸ 'ਤੇ ਪ੍ਰਯੋਗ ਕਰ ਰਹੀ ਹੈ। ਵੁਹਾਨ ਅਤੇ ਪਾਕਿਸਤਾਨ ਦੇ ਵਿਗਿਆਨੀਆਂ ਨੇ ਹੁਣ ਤੱਕ ਪੰਜ ਅਧਿਐਨ ਕੀਤੇ ਹਨ। ਇਹਨਾਂ ਅਧਿਐਨਾਂ ਨੂੰ ਸਾਈਂਟਿਫਿਕ ਪੇਪਰਜ਼ ਵਿਚ ਵੀ ਪ੍ਰਕਾਸ਼ਿਤ ਕਰਾਇਆ ਗਿਆ ਹੈ। 

ਸਾਰੇ ਅਧਿਐਨਾਂ ਵਿਚ zoonotic pathogens ਮਤਲਬ ਪਸ਼ੂ ਰੋਗ ਦੀ ਖੋਜ ਅਤੇ ਲੱਛਣ ਦੇ ਬਾਰੇ ਵਿਚ ਚਰਚਾ ਕੀਤੀ ਗਈ ਹੈ। ਪਸ਼ੂ ਰੋਗ ਦੇ ਕਾਰਨ ਅਜਿਹੀਆਂ ਛੂਤਕਾਰੀ ਬੀਮਾਰੀਆਂ ਹੁੰਦੀਆਂ ਹਨ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲਦੀਆਂ ਹਨ। ਜਿਵੇਂ ਮੌਜੂਦਾ ਸਮੇਂ ਵਿਚ ਕੋਰੋਨਾਵਾਇਰਸ ਫੈਲਿਆ ਹੋਇਆ ਹੈ। ਦੀ ਕਲਾਸਕੋਨ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਇਹਨਾਂ ਪੰਜ ਅਧਿਐਨਾਂ ਵਿਚ ਕਈ ਜਾਨਲੇਵਾ ਅਤੇ ਛੂਤਕਾਰੀ ਬੀਮਾਰੀਆਂ ਦੇ ਜੀਨੋਮ ਸਿਕਵੈਸਿੰਗ ਦੇ ਬਾਰੇ ਵਿਚ ਵੀ ਲਿਖਿਆ ਗਿਆ ਹੈ। ਇਹ ਬੀਮਾਰੀਆਂ ਵੈਸਟ ਨਾਇਲ ਵਾਇਰਸ (West Nile Virus), ਮਰਸ-ਕੋਰੋਨਾਵਾਇਰਸ  (MERS-Coronavirus), ਕ੍ਰਿਮੀਯਨ-ਕਾਂਗੋ ਹੈਮੋਰੇਜਿਕ ਫੀਵਰ ਵਾਇਰਸ (Crimean-Congo Hemorrhagic Fever Virus), ਦੀ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਵਾਇਰਸ (Thrombocytopenia Syndrome Virus) ਅਤੇ ਚਿਕਨਗੁਨੀਆ ਵਾਇਰਸ (Chikungunya Virus) ਹਨ।

ਇਕ ਰਿਸਰਚ ਵਿਚ ਪਾਕਿਸਤਾਨ ਨੇ ਵੁਹਾਨ ਇੰਸਟੀਚਿਊਟ ਨੂੰ ਵਾਇਰਸ ਸੰਕ੍ਰਮਿਤ ਸੈੱਲ ਮੁਹੱਈਆ ਕਰਾਉਣ ਲਈ ਸ਼ੁਕਰੀਆ ਵੀ ਕਿਹਾ ਸੀ। ਇਸ ਦੇ ਨਾਲ ਹੀ ਰਿਸਰਚ ਨੂੰ ਸੀ.ਪੀ.ਈ.ਸੀ. ਦੇ ਤਹਿਤ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਰਿਸਰਚ ਦੇ ਲਈ ਹਜ਼ਾਰਾਂ ਪਾਕਿਸਤਾਨੀ ਪੁਰਸ਼ਾਂ, ਬੀਬੀਆਂ ਅਤੇ ਬੱਚਿਆਂ ਦਾ ਬਲੱਡ ਸੈਂਪਲ ਲਿਆ ਗਿਆ। ਇਹਨਾਂ ਵਿਚ ਉਹ ਲੋਕ ਸ਼ਾਮਲ ਸਨ ਜੋ ਜਾਨਵਰਾਂ ਦੇ ਨਾਲ ਕੰਮ ਕਰਦੇ ਸਨ।ਉਹ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿੰਦੇ ਸਨ।

ਆਸਟ੍ਰੇਲੀਆਈ ਵੈਬਸਾਈਟ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਇਕ ਸਮਝੌਤੇ ਦੇ ਤਹਿਤ ਛੂਤਕਾਰੀ ਬੀਮਾਰੀਆਂ 'ਤੇ ਸ਼ੋਧ ਕਰ ਰਹੇ ਹਨ। ਇਸ ਦੀ ਆੜ ਵਿਚ ਜੈਵਿਕ ਹਥਿਆਰਾਂ ਦੇ ਲਈ ਰਿਸਰਚ ਕੀਤੀ ਜਾ ਰਹੀ ਹੈ। ਫਿਲਹਾਲ ਇਹਨਾਂ ਵਾਇਰਸ ਤੋਂ ਬਚਣ ਦੇ ਲਈ ਕੋਈ ਵੈਕਸੀਨ ਜਾਂ ਸਹੀ ਇਲਾਜ ਨਹੀਂ ਹੈ। ਇਹਨਾਂ ਵਿਚੋਂ ਕੁਝ ਨੂੰ ਦੁਨੀਆ ਦੇ ਸਭ ਤੋਂ ਜਾਨਲੇਵਾ ਅਤੇ ਛੂਤਕਾਰੀ ਵਾਇਰਸ ਮੰਨਿਆ ਜਾਂਦਾ ਹੈ। ਜਿਹੜੇ ਪੰਜ ਅਧਿਐਨਾਂ ਦਾ ਜ਼ਿਕਰ ਆਸਟ੍ਰੇਲੀਆਈ ਵੈਬਸਾਈਟ ਕਰ ਰਹੀ ਹੈ ਉਸ ਵਿਚ ਚਾਈਨਾ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਤਹਿਤ ਮਦਦ ਮਿਲਣ ਦਾ ਜ਼ਿਕਰ ਕੀਤਾ ਗਿਆ ਹੈ। ਇੱਥੇ ਲਿਖਿਆ ਗਿਆ ਹੈਕਿ International Cooperation on Key Technologies of Biosafety along the China-Pakistan Economic Corridor ਮਤਲਬ CPEC ਦੇ ਨਾਲ ਬਾਇਓਸੇਫਟੀ ਸਬੰਧੀ ਮਹੱਤਵਪੂਰਨ ਤਕਨਾਲੋਜੀਆਂ 'ਤੇ ਅੰਤਰਰਾਸ਼ਟਰੀ ਸਹਿਯੋਗ। ਇੱਥੇ ਅੰਤਰਰਾਸ਼ਟਰੀ ਸਹਿਯੋਗ ਵਾਲੇ ਹਿੱਸੇ ਨੂੰ ਲੈ ਕੇ ਕਦੇ ਜਨਤਕ ਐਲਾਨ ਨਹੀਂ ਹੋਇਆ। 

ਸਾਲ 2018 ਵਿਚ ਪਾਕਿਸਤਾਨ ਦੀ ਸਰਕਾਰ ਸੀ.ਪੀ.ਈ.ਸੀ. ਤੋਂ ਪਿੱਛੇ ਹਟਣਾ ਚਾਹੁੰਦੀ ਸੀ ਪਰ ਪਾਕਿਸਤਾਨ ਦੀ ਫੌਜ ਜੋ ਉੱਥੇ ਜ਼ਿਆਦਾ ਤਾਕਤਵਰ ਹੈ ਉਸ ਨੇ ਸਮਝੌਤਾ ਰੱਦ ਕਰਨ ਤੋਂ ਮਨਾ ਕਰ ਦਿੱਤਾ। ਪਾਕਿਸਤਾਨੀ ਫੌਜ ਹਰ ਕੀਮਤ 'ਤੇ ਇਸ ਸਮਝੌਤੇ ਨੂੰ ਜਾਰੀ ਰੱਖਣਾ ਚਾਹੁੰਦੀ ਹੈ। ਦੀ ਕਲਾਸਕੋਨ ਦੀ ਰਿਪੋਰਟ ਦੇ ਮੁਤਾਬਕ ਚੀਨ ਦੀ ਵੁਹਾਨ ਲੈਬ ਵਿਚ ਪਾਕਿਸਤਾਨੀ ਵਿਗਿਆਨੀਆਂ ਨੂੰ ਜੈਵਿਕ ਹਥਿਆਰਾਂ ਦੇ ਵਿਕਾਸ, ਸੰਚਾਲਨ ਅਤੇ ਪ੍ਰਬੰਧਨ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਭਵਿੱਖ ਵਿਚ ਆਪਣੇ ਦੇਸ਼ ਵਿਚ ਹੀ ਜੈਵਿਕ ਹਥਿਆਰਾਂ ਦਾ ਜ਼ਖੀਰਾ ਬਣਾ ਸਕਣ। ਵੁਹਾਨ ਲੈਬ ਨੇ ਪਾਕਿਸਤਾਨੀ ਫੌਜ ਦੇ ਡਿਫੈਂਸ ਐਂਡ ਤਕਨਾਲੌਜੀ ਓਰਗੇਨਾਈਜੇਸ਼ਨ (DESTO) ਦੇ ਨਾਲ ਸਮਝੌਤਾ ਕੀਤਾ ਹੈ ਜਿਸ ਵਿਚ ਇਸ ਦੇ ਵਿਗਿਆਨੀ ਤੇਜ਼ੀ ਨਾਲ ਫੈਲ ਰਹੇ ਛੂਤਕਾਰੀ ਬੀਮਾਰੀਆਂ 'ਤੇ ਅਧਿਐਨ ਕਰਨਗੇ ਤਾਂ ਜੋ ਇਹਨਾਂ ਬੀਮਾਰੀਆਂ ਨੂੰ ਰੋਕਿਆ ਜਾ ਸਕੇ ਪਰ ਇਹ ਸੱਚ ਨਹੀਂ ਦਿਸਦਾ।


Vandana

Content Editor

Related News