ਬਿਲਾਵਲ ਭੁੱਟੋ ਨੇ ਜੀ.ਬੀ. ਦੇ ਲੋਕਾਂ ਨੂੰ ''ਕਠਪੁਤਲੀ ਸਰਕਾਰ'' ਹਟਾਉਣ ਦੀ ਕੀਤੀ ਅਪੀਲ

Thursday, Nov 12, 2020 - 05:52 PM (IST)

ਬਿਲਾਵਲ ਭੁੱਟੋ ਨੇ ਜੀ.ਬੀ. ਦੇ ਲੋਕਾਂ ਨੂੰ ''ਕਠਪੁਤਲੀ ਸਰਕਾਰ'' ਹਟਾਉਣ ਦੀ ਕੀਤੀ ਅਪੀਲ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬੁੱਧਵਾਰ ਨੂੰ ਗਿਲਗਿਤ-ਬਾਲਟੀਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ। ਬਿਲਾਵਲ ਨੇ ਕਿਹਾ ਕਿ ਲੋਕਾਂ ਨੂੰ ਉਹਨਾਂ ਦੀ ਪਾਰਟੀ ਦੇ ਨਾਲ ਮਿਲ ਕੇ ਚੁਣੀ ਹੋਈ, 'ਕਠਪੁਤਲੀ ਸਰਕਾਰ' ਨੂੰ ਸੱਤਾ ਤੋਂ ਬਾਹਰ ਕਰਨ ਦਾ ਕੰਮ ਕਰਨਾ ਹੋਵੇਗਾ। ਗਿਲਗਿਤ-ਬਾਲਟੀਸਤਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਚੋਣ ਮੁਹਿੰਮ ਦੇ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦਿਆਂ ਬਿਲਾਵਲ ਨੇ ਚੋਣ ਮੁਹਿੰਮ ਨੂੰ ਸਫਲ ਬਣਾਉਣ ਲਈ ਗਿਲਗਿਤ-ਬਾਲਟੀਸਤਾਨ (ਜੀ.ਬੀ.) ਦੇ  ਲੋਕਾਂ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। 

ਉਹਨਾਂ ਨੇ ਕਿਹਾ ਕਿ ਪੀ.ਪੀ.ਪੀ. ਜਲਦੀ ਹੀ ਆਪਣੀ ਜਿੱਤ ਦਾ ਜਸ਼ਨ ਮਨਾਏਗੀ। ਉਹਨਾਂ ਨੇ ਕਿਹਾ,''ਤੁਸੀਂ ਇਤਿਹਾਸਿਕ ਚੋਣ ਮੁਹਿੰਮ ਚਲਾਉਣ ਵਿਚ ਸਾਡੀ ਮਦਦ ਕੀਤੀ ਹੈ। 15 ਨਵੰਬਰ ਨੂੰ ਤੁਹਾਡੇ ਟੈਸਟ ਦਾ ਆਖਰੀ ਦਿਨ ਹੋਵੇਗਾ। ਅਸੀਂ ਪੀ.ਪੀ.ਪੀ. ਦੇ ਨਾਲ ਖੜ੍ਹੇ ਹੋਣ ਦੇ ਲਈ ਜੀ.ਬੀ. ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ। ਬਿਲਾਵਲ ਨੇ ਇਹ ਦਾਅਵਾ ਵੀ ਕੀਤਾ ਕਿ ਜੇਕਰ ਲੋਕ ਚੁਣੇ ਗਏ ਲੋਕਾਂ ਨੂੰ ਮੁੜ ਸੱਤਾ ਵਿਚ ਲਿਆਉਂਦੇ ਹਨ ਤਾਂ ਉਹ ਵਿਆਪਕ ਨਿੱਜੀਕਰਨ ਡ੍ਰਾਈਵ ਕਰਨਗੇ ਅਤੇ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਵਾਂਝੇ ਕਰਨਗੇ। ਜੀਓ ਨਿਊਜ਼ ਨੇ ਬਿਲਾਵਲ ਨੂੰ ਰਿਪੋਰਟ ਕੀਤਾ ਕਿ ਸਰਕਾਰ ਪਹਿਲਾਂ ਤੋਂ ਹੀ ਨਿੱਜੀਕਰਨ ਦੇ ਨਾਮ 'ਤੇ 3000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਤੋਂ ਵਾਂਝੇ ਕਰ ਰਹੀ ਹੈ। ਸਰਕਾਰ ਨੇ ਕਿਹਾ ਸੀ ਕਿ ਉਹ 10 ਮਿਲੀਅਨ ਤੋਂ ਵੱਧ ਨੌਕਰੀਆਂ ਪੈਦਾ ਕਰੇਗੀ ਪਰ ਉਹ ਆਪਣਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹੀ ਹੈ। 


author

Vandana

Content Editor

Related News