ਪਾਕਿ ''ਚ ਸਰਕਾਰੀ ਵੈੱਬਸਾਈਟ ਤੋਂ ਬਾਜਵਾ ਦੇ ਪੁੱਤਰਾਂ ਦੀ ਕੰਪਨੀਆਂ ਦੀ ਜਾਣਕਾਰੀ ਹਟੀ

09/13/2020 1:33:50 PM

ਇਸਲਾਮਾਬਾਦ : ਪਾਕਿਸਤਾਨ ਵਿਚ ਆਰਥਕ ਮਾਮਲਿਆਂ ਦੀ ਨਿਆਮਕ ਸੰਸਥਾ 'ਦਿ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ' ਨੇ ਸੀ.ਪੀ.ਈ.ਸੀ. ਦੇ ਚੇਅਰਮੈਨ ਰਿਟਾਇਰਡ ਲੈਫਟੀਨੈਂਟ ਜਨਰਲ ਅਸੀਮ ਬਾਜਵਾ ਦੇ ਪੁੱਤਰਾਂ ਦੀਆਂ 5 ਕੰਪਨੀਆਂ ਦੀਆਂ ਜਾਣਕਾਰੀਆਂ ਆਪਣੀ ਵੈੱਬਸਾਈਟ ਤੋਂ ਹਟਾ ਦਿੱਤੀਆਂ ਹਨ। ਹੁਣ ਬਾਜਵਾ ਦੇ ਭਰਾਵਾਂ ਦੀ ਇਕ ਕੰਪਨੀ ਦੀ ਜਾਣਕਾਰੀ ਵੈੱਬਸਾਈਟ 'ਤੇ ਉਪਲੱਬਧ ਹੈ। ਬਾਜਵਾ ਦੇ ਫੌਜ ਵਿਚ ਕਾਰਜਕਾਲ ਦੌਰਾਨ ਉਨ੍ਹਾਂ ਦੀ ਦੇਸ਼-ਵਿਦੇਸ਼ ਵਿਚ ਵਧੀ ਸੰਪਤੀਆਂ ਦੀ ਜਾਣਕਾਰੀ ਹਾਲ ਹੀ ਵਿਚ ਜਨਤਕ ਹੋਈ ਹੈ। ਇਸ ਦੇ ਬਾਅਦ ਤੋਂ ਬਾਜਵਾ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਚਰਚਾਵਾਂ ਦੀ ਤਪਿਸ਼ ਦੌਰਾਨ ਬਾਜਵਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇਹ ਅਹੁਦਾ ਦੇਸ਼ ਦੇ ਮੰਤਰੀ ਦੇ ਬਰਾਬਰ ਦਾ ਸੀ।

ਮੰਨਿਆ ਜਾ ਰਿਹਾ ਹੈ ਕਿ ਚੀਨ-ਪਾਕਿਸਤਾਨ ਇਕੋਨਾਮਿਕ ਕਾਰੀਡੋਰ (ਸੀ.ਪੀ.ਈ.ਸੀ.) ਦੇ ਚੇਅਰਮੈਨ ਦੇ ਰੂਪ ਵਿਚ ਪਾਕਿਸਤਾਨ ਦੇ ਹਿੱਤਾਂ ਦੀ ਬਲੀ ਕੇ ਵੀ ਬਾਜਵਾ ਨੇ ਲਾਭ ਅਰਜਿਤ ਕੀਤਾ ਹੈ। ਉਨ੍ਹਾਂ ਦੇ 3 ਪੁੱਤਰਾਂ- ਮੁਹੰਮਦ ਸਲੀਮ ਬਾਜਵਾ, ਈਸ਼ਾ ਸਲੀਮ ਬਾਜਵਾ ਅਤੇ ਅਜੀਬ ਸਲੀਮ ਬਾਜਵਾ ਦੀਆਂ 5 ਕੰਪਨੀਆਂ ਦੀਆਂ ਜਾਣਕਾਰੀਆਂ ਰੈਗੂਲੇਟਰ ਸੰਸਥਾ ਦੀ ਵੈਬਸਾਈਟ 'ਤੇ ਸਨ। ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਸੰਪਤੀਆਂ ਦੀ ਜਾਣਕਾਰੀ 27 ਅਗਸਤ ਨੂੰ ਜਨਤਕ ਹੋਈ ਸੀ। ਇਸ ਦੇ 2 ਹਫ਼ਤੇ ਬਾਅਦ ਤੱਕ ਬਾਜਵਾ ਦੇ ਪੁੱਤਰਾਂ ਦੀਆਂ ਕੰਪਨੀਆਂ ਦੀਆਂ ਜਾਣਕਾਰੀਆਂ ਸਰਕਾਰੀ ਵੈਬਸਾਈਟ 'ਤੇ ਬਣੀਆਂ ਰਹੀਆਂ ਪਰ ਜਦੋਂ ਚਰਚਾ ਤੇਜ ਹੋਈ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਸੰਸਥਾ ਦੇ ਚੇਅਰਮੈਨ ਆਮੀਰ ਖ਼ਾਨ ਨੇ ਇਸ 'ਤੇ ਕੋਈ ਟਿੱਪਣੀ ਕਰਣ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਪਹਿਲਾਂ ਫੈਕਟਫੋਕਸ ਨਾਮ ਦੀ ਵੈਬਸਾਈਟ ਨੇ ਬਾਜਵਾ 'ਤੇ ਤਿਆਰ ਆਪਣੀ ਸਟੋਰੀ ਵਿਚ ਰੈਗੂਲੇਟਰ ਸੰਸਥਾ ਦੀ ਵੈੱਬਸਾਈਟ 'ਤੇ ਉਨ੍ਹਾਂ ਦੇ ਪੁੱਤਰਾਂ ਦੀਆਂ ਕੰਪਨੀਆਂ ਵੱਲੋਂ ਸਬੰਧਤ ਉਪਲੱਬਧ ਸੂਚਨਾਵਾਂ ਦੀ ਫੋਟੋ ਕਾਪੀ ਦਾ ਇਸਤੇਮਾਲ ਕੀਤਾ ਗਿਆ ਸੀ। ਜਦੋਂ ਸਟੋਰੀ ਜਨਤਕ ਹੋਈ ਤਾਂ ਉਸ ਨੂੰ ਪੜ੍ਹਨ ਵਾਲਿਆਂ ਨੇ ਰੈਗੂਲੇਟਰ ਸੰਸਥਾ ਦੀ ਵੈੱਬਸਾਈਟ 'ਤੇ ਜਾ ਕੇ ਉਸ ਦੀ ਪੁਸ਼ਟੀ ਕਰਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਜਾਣਕਾਰੀਆਂ ਨੂੰ ਵੈਬਸਾਈਟ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ। ਫੈਕਟਫੋਕਸ ਦੀ ਸਟੋਰੀ ਅਨੁਸਾਰ ਬਾਜਵਾ ਦੇ ਪਰਿਵਾਰ ਦੀ ਚਾਰ ਦੇਸ਼ਾਂ ਵਿਚ 99 ਕੰਪਨੀਆਂ ਚੱਲ ਰਹੀਆਂ ਹਨ। ਇਨ੍ਹਾਂ ਦੇ ਇਲਾਵਾ ਦੇਸ਼-ਵਿਦੇਸ਼ ਵਿਚ ਅਰਬਾਂ ਰੁਪਏ ਦੀਆਂ ਚੱਲ-ਅਚੱਲ ਸੰਪਤੀਆਂ ਹਨ।


cherry

Content Editor

Related News