ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ 2 ਦਿਨੀਂ ਦੌਰੇ ''ਤੇ ਪਹੁੰਚੇ ਪਾਕਿ

Thursday, Jun 27, 2019 - 01:19 PM (IST)

ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ 2 ਦਿਨੀਂ ਦੌਰੇ ''ਤੇ ਪਹੁੰਚੇ ਪਾਕਿ

ਇਸਲਾਮਾਬਾਦ (ਬਿਊਰੋ)— ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਆਪਣੇ 2 ਦਿਨੀਂ ਅਧਿਕਾਰਕ ਦੌਰੇ 'ਤੇ ਅੱਜ ਪਾਕਿਸਤਾਨ ਪਹੁੰਚੇ। ਇਸ ਦੌਰੇ ਲਈ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੱਦਾ ਦਿੱਤਾ ਸੀ। ਰਾਸ਼ਟਰਪਨੀ ਗਨੀ ਨਾਲ ਇਕ ਉੱਚ ਪੱਧਰੀ ਵਫਦ ਵੀ ਹੈ, ਜਿਸ ਵਿਚ ਮਹੱਰਤਵਪੂਰਣ ਵਿਭਾਗਾਂ ਦੇ ਮੰਤਰੀ ਅਤੇ ਅਧਿਕਾਰੀ ਸ਼ਾਮਲ ਹਨ। 

ਆਪਣੇ ਦੌਰੇ ਦੌਰਾਨ ਗਨੀ ਇਮਰਾਨ ਖਾਨ ਦੇ ਇਲਾਵਾ ਆਪਣੇ ਹਮਰੁਤਬਾ ਆਰਿਫ ਅਲਵੀ ਨਾਲ ਵੀ ਮੁਲਾਕਾਤ ਕਰਨਗੇ। ਦੋਹਾਂ ਵਿਚਾਲੇ ਦੋਹਾਂ ਦੇਸ਼ਾਂ ਵਿਚ ਆਪਸੀ ਸਹਿਯੋਗ ਵਧਾਉਣ 'ਤੇ ਜ਼ੋਰ ਹੋਵੇਗਾ। ਅਸ਼ਰਫ ਗਨੀ ਸ਼ੁੱਕਰਵਾਰ ਨੂੰ ਲਾਹੌਰ ਜਾਣਗੇ ਜਿੱਥੇ ਉਹ ਬਿਜ਼ਨੈੱਸ ਫੋਰਮ ਵਿਚ ਹਿੱਸਾ ਲੈਣਗੇ ਅਤੇ ਵਪਾਰਕ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਰਾਸ਼ਟਰਪਤੀ ਗਨੀ ਲਾਹੌਰ ਵਿਚ ਮੁਗਲ ਕਾਲੀਨ ਦੀ ਬਾਦਸ਼ਾਹੀ ਮਸਜਿਦ ਵਿਚ ਨਮਾਜ਼ ਵੀ ਅਦਾ ਕਰਨਗੇ। ਇੱਥੇ ਦੱਸ ਦਈਏ ਕਿ ਗਨੀ ਦਾ ਇਹ ਤੀਜਾ ਪਾਕਿਸਤਾਨ ਦੌਰਾ ਹੈ।


author

Vandana

Content Editor

Related News