ਪਾਕਿ ''ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ

Sunday, Feb 14, 2021 - 12:22 PM (IST)

ਪਾਕਿ ''ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ

ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਪੇਸ਼ਾਵਰ ਵਿਖੇ ਵੀਰਵਾਰ ਨੂੰ ਇਕ ਮੁਸਲਿਮ ਨੌਜਵਾਨ ਨੇ ਅਹਿਮਦੀ ਹੋਮਿਓਪੈਥਿਕ ਡਾਕਟਰ ਦਾ ਉਸ ਦੇ ਕਲੀਨਿਕ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਡਾਕਟਰ ਨੂੰ ਸਿਰਫ ਇਸ ਲਈ ਗੋਲੀ ਮਾਰ ਦਿੱਤੀ ਗਈ ਕਿਉਂਕਿ ਉਹ ਅਹਿਮਦੀ ਮੁਸਲਮਾਨ ਸੀ ਜਿਹਨਾਂ ਦੀ ਵਿਚਾਰਧਾਰਾ ਪਾਕਿਸਤਾਨ ਦੇ ਬਹੁਗਿਣਤੀ ਮੁਸਲਮਾਨਾਂ ਨੂੰ ਬਰਦਾਸ਼ਤ ਨਹੀਂ ਹੈ। ਪੁਲਸ ਅਤੇ ਅਹਿਮਦੀ ਭਾਈਚਾਰੇ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। 

ਡਾਕਟਰ ਅਬੁੱਦਲ ਕਾਦਿਰ (65) 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਤੁਰੰਤ ਫੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਅਹਿਮਦੀ ਭਾਈਚਾਰੇ ਦੇ ਇਕ ਬੁਲਾਰੇ ਸਲੀਮੁਦੀਨ ਨੇ ਬਿਆਨ ਜਾਰੀ ਕਰਕੇ ਹਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਭਾਈਚਾਰੇ ਨੂੰ ਪੰਥ ਦੇ ਆਧਾਰ 'ਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਰੈਜ ਖਾਨ ਨਾਮ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਹਮਲਾਵਰ ਤੋਂ ਪੁੱਛਗਿੱਛ ਕਰ ਰਹੇ ਹਨ।ਫਿਲਹਾਲ ਹਮਲਾ ਕਰਨ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਇਸ ਹਫਤੇ ਪਹੁੰਚਣਗੇ ਫਾਈਜ਼ਰ ਟੀਕੇ : ਸਿਹਤ ਮੰਤਰੀ

ਜਾਣੋ ਕੌਣ ਹੁੰਦੇ ਹਨ ਅਹਿਮਦੀਆ ਮੁਸਲਮਾਨ
ਅਹਿਮਦੀਆ ਮੁਸਲਮਾਨ ਆਪਣੇ ਆਪ ਨੂੰ ਇਸਲਾਮੀ ਵਿਚਾਰਧਾਰਾ ਦਾ ਮੁਸਲਮਾਨ ਮੰਨਦਾ ਹੈ ਜੋ ਕੁਰਾਨ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਹੈ। ਭਾਵੇਂਕਿ ਰੂੜ੍ਹੀਵਾਦੀ ਮੁਸਲਮਾਨ ਅਹਿਮਦੀਆ ਮੁਸਲਮਾਨਾਂ ਨੂੰ ਵਿਰੋਧੀ ਮੰਨਦੇ ਹਨ ਕਿਉਂਕਿ ਅਹਿਮਦੀਆ ਵਿਚਾਰਧਾਰਾ ਵਾਲੇ ਮੁਸਲਮਾਨ ਪੈਗੰਬਰ ਮੁਹੰਮਦ ਨੂੰ ਇਸਲਾਮ ਦਾ ਆਖਰੀ ਪੈਗੰਬਰ ਨਹੀਂ ਮੰਨਦੇ। ਰੂੜ੍ਹੀਵਾਦੀ ਮੁਸਲਮਾਨਾਂ ਦਾ ਮੰਨਣਾ ਹੈ ਕਿ ਮੁਹੰਮਦ ਇਨਸਾਨਾਂ ਨੂੰ ਰਸਤਾ ਦਿਖਾਉਣ ਵਾਲੇ ਆਖਰੀ ਪੈਗੰਬਰ ਸਨ ਅਤੇ ਅਜਿਹਾ ਕੁਰਾਨ ਵਿਚ ਵੀ ਕਿਹਾ ਗਿਆ ਹੈ। ਉੱਧਰ ਅਹਿਮਦੀਆ ਵਿਚਾਰਧਾਰਾ ਵਾਲੇ ਮੁਸਲਮਾਨ ਰੂੜ੍ਹੀਵਾਦੀ ਮੁਸਲਮਾਨਾਂ ਨਾਲ ਸਹਿਮਤ ਨਹੀਂ ਹਨ, ਜਿਸ ਕਾਰਨ ਲੰਬੇ ਸਮੇਂ ਤੋਂ ਅਹਿਮਦੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਾਕਿਸਤਾਨ ਵਿਚ 2010 ਵਿਚ ਇਕ ਹਮਲਾ ਕਰ ਕੇ ਇਕੋ ਵਾਰੀ 93 ਅਹਿਮਦੀਆ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ-  ਆਖਿਰ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਵੈਲੇਂਟਾਈਨ ਡੇਅ', ਜਾਣੋ ਇਸ ਦੇ ਪਿੱਛੇ ਦੀ ਕਹਾਣੀ

ਨੋਟ- ਪਾਕਿ 'ਚ ਅਹਿਮਦੀ ਡਾਕਟਰ ਦਾ ਗੋਲੀ ਮਾਰ ਕੇ ਕਤਲ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News