5 ਹਜ਼ਾਰ ''ਚ ਵੇਚੀ ਆਪਣੀ ਹੀ ਪਤਨੀ, ਦੋਸ਼ੀ 21 ਦਿਨ ਤੱਕ ਮਿਟਾਉਂਦੇ ਰਹੇ ਹਵਸ

Thursday, Oct 29, 2020 - 06:23 PM (IST)

5 ਹਜ਼ਾਰ ''ਚ ਵੇਚੀ ਆਪਣੀ ਹੀ ਪਤਨੀ, ਦੋਸ਼ੀ 21 ਦਿਨ ਤੱਕ ਮਿਟਾਉਂਦੇ ਰਹੇ ਹਵਸ

ਲਾਹੌਰ (ਭਾਸ਼ਾ): ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਪਾਕਿਸਤਾਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਬੀਬੀ ਨੂੰ ਉਸ ਦੇ ਪਤੀ ਨੇ 5 ਹਜ਼ਾਰ ਦੀ ਕੀਮਤ ਵਿਚ ਕਥਿਤ ਤੌਰ 'ਤੇ ਚਾਰ ਵਿਅਕਤੀਆਂ ਨੂੰ ਵੇਚ ਦਿੱਤਾ। ਇਹਨਾਂ ਵਿਅਕਤੀਆਂ ਨੇ ਬੀਬੀ ਦੇ ਨਾਲ 21 ਦਿਨ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਅੱਗ ਬੁਝਾਊ ਕਰਮਚਾਰੀਆਂ ਦੇ ਸਨਮਾਨ 'ਚ ਸਿੱਕਾ ਜਾਰੀ

ਘਟਨਾ ਲਾਹੌਰ ਤੋਂ 200 ਕਿਲੋਮੀਟਰ ਦੂਰ ਸਥਿਤ ਉੱਤਰੀ ਸਰਗੋਧਾ ਦੀ ਹੈ। ਦੋਸ਼ੀ ਵਿਅਕਤੀ ਬੀਬੀ ਨੂੰ ਆਪਣੀ ਰਿਹਾਇਸ਼ ਵਾਲੇ ਸਥਾਨ 'ਤੇ ਲੈ ਗਏ, ਜਿੱਥੇ ਉਹਨਾਂ ਨੇ ਬੀਬੀ ਨਾਲ 21 ਦਿਨ ਤੱਕ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਸ ਮਗਰੋਂ ਬੀਬੀ ਕਿਸੇ ਤਰ੍ਹਾਂ ਭੱਜ ਕੇ ਸਥਾਨਕ ਪੁਲਸ ਥਾਣੇ ਪਹੁੰਚੀ। ਪੁਲਸ ਨੇ ਬੀਬੀ ਦੇ ਪਤੀ ਅਤੇ ਚਾਰ ਹੋਰ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਮਨਾ ਕਰ ਦਿੱਤਾ, ਜਿਸ ਦੇ ਬਾਅਦ ਪੀੜਤਾ ਨੇ ਬੁੱਧਵਾਰ ਨੂੰ ਸਰਗੋਧਾ ਸੈਸ਼ਨ ਅਦਾਲਤ ਵਿਚ ਇਕ ਅਰਜ਼ੀ ਦਾਖਲ ਕੀਤੀ। ਵਧੀਕ ਸੈਸ਼ਨ ਜੱਜ ਮੁਹੰਮਦ ਇਜਾਜ਼ ਨੇ ਸਰਗੋਧਾ ਜ਼ਿਲ੍ਹਾ ਪੁਲਸ ਨੂੰ ਨੋਟਿਸ ਜਾਰੀ ਕਰ ਕੇ 2 ਨਵੰਬਰ ਨੂੰ ਮਾਮਲੇ 'ਤੇ ਰਿਪੋਰਟ ਸੌਂਪਣ ਲਈ ਕਿਹਾ ਹੈ। ਪੰਜਾਬ ਸੂਬੇ ਵਿਚ ਹਾਲ ਹੀ ਵਿਚ ਸਮੂਹਿਕ ਜਬਰ-ਜ਼ਿਨਾਹ ਦੇ ਕਈ ਮਾਮਲੇ ਸਾਹਮਣੇ ਆਏ ਹਨ।


author

Vandana

Content Editor

Related News