ਪਾਕਿ : ਜੁਮੇ ਦੀ ਨਮਾਜ਼ ਤੋਂ ਕੁਝ ਮਿੰਟ ਪਹਿਲਾਂ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਖ਼ੁਦ ਨੂੰ ਉਡਾਇਆ

Friday, Sep 30, 2022 - 04:59 PM (IST)

ਪਾਕਿ : ਜੁਮੇ ਦੀ ਨਮਾਜ਼ ਤੋਂ ਕੁਝ ਮਿੰਟ ਪਹਿਲਾਂ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਖ਼ੁਦ ਨੂੰ ਉਡਾਇਆ

ਪੇਸ਼ਾਵਰ-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ 'ਚ ਇਕ ਮਸਜ਼ਿਦ ਦੇ ਕੋਲ ਸਥਿਤ ਖੁੱਲ੍ਹੇ ਮੈਦਾਨ 'ਚ ਜੁਮੇ ਦੀ ਨਮਾਜ਼ ਤੋਂ ਕੁਝ ਮਿੰਟ ਪਹਿਲਾਂ ਸਰੀਰ 'ਚ ਬੰਬ ਬੰਨ੍ਹੇ ਇਕ ਆਮਤਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਜ਼ਿਲ੍ਹਾ ਪੁਲਸ ਅਧਿਕਾਰੀ ਇਨਫਾਨੁੱਲਾ ਨੇ ਕਿਹਾ ਕਿ ਹਮਲਾਵਰ ਨੇ ਆਪਣੀ ਛਾਤੀ 'ਤੇ ਬੰਨ੍ਹੇ ਬੰਬ 'ਚ ਧਮਾਕਾ ਕਰਨ ਤੋਂ ਪਹਿਲਾਂ ਇਕ ਹੱਥਗੋਲੇ 'ਚ ਧਮਾਕਾ ਕੀਤਾ। ਇਸ ਧਮਾਕੇ 'ਚ ਕਿਸੇ ਨੂੰ ਹਾਨੀ ਹੋਣ ਦੀ ਸੂਚਨਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਘਟਨਾ ਖੈਬਰ ਪਖਤੂਨਖਵਾ ਪ੍ਰਾਂਤ ਦੇ ਮਰਦਾਨ ਜ਼ਿਲ੍ਹੇ 'ਚ ਹੋਈ। ਇਸ ਤੋਂ ਪਹਿਲਾਂ ਇਸ ਹਫ਼ਤੇ ਇਕ ਆਤਮਘਾਤੀ ਹਮਲਾਵਰ 'ਚ ਪ੍ਰਾਂਤ 'ਚ ਇਕ ਪਾਕਿਸਤਾਨੀ ਕਾਫਿਲੇ ਨੂੰ ਨਿਸ਼ਾਨਾ ਬਣਾਇਆ ਸੀ ਜਿਸ 'ਚ ਘੱਟ ਤੋਂ ਘੱਟ 21 ਫੌਜੀ ਮਾਰੇ ਗਏ ਸਨ।


author

Aarti dhillon

Content Editor

Related News