ਪਾਕਿ ''ਚ ਛੋਟੀ ਜਿਹੀ ਗੱਲ ''ਤੇ ਚਾਚੇ ਨੇ 7 ਸਾਲਾ ਭਤੀਜੀ ਨੂੰ ਮਾਰੀ ਗੋਲੀ

04/27/2020 10:01:47 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪੇਸਾਵਰ ਦੇ ਅਰਬਾਬ ਵਿਚ ਇਕ ਚਾਚੇ ਨੇ ਆਪਣੀ 7 ਸਾਲਾ ਮਾਸੂਮ ਭਤੀਜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਬੱਚੀ ਘਰ ਦੇ ਵਿਹੜੇ ਵਿਚ ਆਪਣੇ ਦੋਸਤਾਂ ਨਾਲ ਖੇਡ ਰਹੀ ਸੀ। ਬੱਚੀ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹਨਾਂ ਦੇ ਸ਼ੋਰ ਨਾਲ ਕੋਈ ਨਾਰਾਜ਼ ਹੋ ਰਿਹਾ ਹੈ ਅਤੇ ਨਾਰਾਜ਼ ਸ਼ਖਸ ਉਸ ਦੀ ਜਾਨ ਹੀ ਲੈ ਲਵੇਗਾ। ਦੱਸਿਆ ਜਾ ਰਿਹਾ ਹੈ ਕਿ ਖੇਡ ਦੇ ਦੌਰਾਨ ਸ਼ੋਰ ਮਚਾਉਣ ਕਾਰਨ ਨਾਰਾਜ਼ ਚਾਚੇ ਨੇ ਆਪਣੀ 7 ਸਾਲ ਦੀ ਭਤੀਜੀ ਦੀ ਹੱਤਿਆ ਕਰ ਦਿੱਤੀ।

ਬੱਚੀ ਵਿਹੜੇ ਵਿਚ ਖੇਡ ਰਹੀ ਸੀ ਅਤੇ ਉਸ ਦਾ ਚਾਚਾ ਪਹਿਲੀ ਮੰਜ਼ਿਲ 'ਤੇ ਆਪਣੇ ਕਮਰੇ ਵਿਚ ਸੀ। ਸ਼ੋਰ ਸੁਣ ਕੇ ਉਹ ਆਪਣੀ ਰਾਈਫਲ ਚੁੱਕ ਲਿਆਇਆ ਅਤੇ ਬੱਚੀ ਵੱਲ ਤਾਨ ਦਿੱਤੀ।ਉਹ ਇੰਨਾ ਗੁੱਸੇ ਵਿਚ ਸੀ ਕਿ ਉਸ ਨੂੰ ਇਕ ਪਲ ਲਈ ਵੀ ਅਹਿਸਾਸ ਨਹੀਂ ਹੋਇਆ ਕਿ ਉਹ ਮਾਸੂਮ ਨੂੰ ਕਿਸ ਗਲਤੀ ਦੀ ਇੰਨੀ ਵੱਡੀ ਸਜ਼ਾ ਦੇ ਰਿਹਾ ਹੈ। ਸਥਾਨਕ ਪੁਲਸ ਦੇ ਮੁਤਾਬਕ ਬੱਚੀ ਇਸ਼ਾਲ ਵਿਹੜੇ ਵਿਚ ਹੋਰ ਬੱਚਿਆਂ ਦੇ ਨਾਲ ਖੇਡ ਰਹੀ ਸੀ ਉਦੋਂ ਚਾਚਾ ਫਜ਼ਤ ਹਯਾਤ ਨੇ ਗੋਲੀ ਮਾਰ ਕੇ ਭਤੀਜੀ ਦੀ ਹੱਤਿਆ ਕਰ ਦਿੱਤੀ। 

ਐਕਸਪ੍ਰੈੱਸ ਟ੍ਰਿਬਿਉਨ ਅਖਬਾਰ ਦੇ ਮੁਤਾਬਕ ਇਸ ਹਾਦਸੇ ਦੇ ਬਾਅਦ ਦੋਸ਼ੀ ਫਰਾਰ ਹੋ ਗਿਆ।ਭਾਵੇਂਕਿ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਬੱਚੀ ਦੇ ਪਿਤਾ ਨੇ ਆਪਣੇ ਭਰਾ ਵਿਰੁੱਧ ਥਕਲ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਮਾਰਚ ਵਿਚ ਹੀ ਇਕ ਵਿਅਕਤੀ ਨੂੰ ਆਪਣੀ ਭਤੀਜੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ਵੇਸਵਾਪੁਣੇ ਦੇ ਕੰਮ ਵਿਚ ਲਗਾਉਣ ਦੇ ਦੋਸ਼ ਵਿਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਕੋਰਟ ਨੇ ਮਾਮਲੇ ਵਿਚ ਪੀੜਤਾ ਦੀ ਮਾਂ ਅਤੇ ਭਰਾ ਨੂੰ ਦੋਸ਼ੀ ਠਹਿਰਾਇਆ ਸੀ। ਉਹਨਾਂ ਨੂੰ 20-20 ਸਾਲ ਦੀ ਸਜ਼ਾ ਦੇ ਨਾਲ ਹੀ 20 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।


Vandana

Content Editor

Related News