ਪਾਕਿਸਤਾਨ: 6 ਸਾਲ ''ਚ 33 ਪੱਤਰਕਾਰਾਂ ਦੀ ਗਈ ਜਾਨ, ਰਿਪੋਰਟ ''ਚ ਹੋਇਆ ਖੁਲਾਸਾ

Friday, Nov 01, 2019 - 03:39 PM (IST)

ਪਾਕਿਸਤਾਨ: 6 ਸਾਲ ''ਚ 33 ਪੱਤਰਕਾਰਾਂ ਦੀ ਗਈ ਜਾਨ, ਰਿਪੋਰਟ ''ਚ ਹੋਇਆ ਖੁਲਾਸਾ

ਇਸਲਾਮਾਬਾਦ— ਮਨੁੱਖੀ ਅਧਿਕਾਰ ਦੀ ਦੁਹਾਈ ਦੇਣ ਵਾਲੇ ਪਾਕਿਸਤਾਨ 'ਚ ਪੱਤਰਕਾਰਾਂ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਹੈ। ਇਥੇ ਪਿਛਲੇ 6 ਸਾਲਾਂ 'ਚ 33 ਪੱਤਰਕਾਰਾਂ ਦੀ ਮੌਤ ਹੋਈ ਹੈ। ਸਾਲ 2018-19 'ਚ ਆਈ ਇਕ ਰਿਪੋਰਟ 'ਚ ਇਸ ਦਾ ਖੁਲਾਸਾ ਹੋਇਆ ਹੈ।

'ਦ ਫ੍ਰੀਡਮ ਨੈੱਟਵਰਕ' ਨੇ ਇਹ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਦਾ ਸਿਰਲੇਖ '100 ਫੀਸਦੀ ਇਮਪੁਨਿਟੀ ਫਾਰ ਕਿਲਰ, 0 ਫੀਸਦੀ ਜਸਟਿਸ ਫਾਰ ਪਾਕਿਸਤਾਨ ਮਡਰਰ ਜਰਨਲਿਸਟ' ਰੱਖਿਆ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਵਲੋਂ ਹਰੇਕ ਸਾਲ 2 ਨਵੰਬਰ ਨੂੰ ਇੰਟਰਨੈਸ਼ਨਲ ਡੇਅ ਟੂ ਇਮਊਨਿਟੀ ਫਾਰ ਕ੍ਰਾਈਮ ਅਗੇਂਸਟ ਜਰਨਲਿਸਟ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਇਹ ਰਿਪੋਰਟ ਜਾਰੀ ਕੀਤੀ ਗਈ ਹੈ।

ਪਾਕਿਸਤਾਨ ਇਮਪੁਨਿਟੀ ਸਕੋਰਕਾਰਡ ਦੇ ਮੁਤਾਬਕ ਸਾਲ 2013 ਤੋਂ 19 ਤੱਕ ਪਾਕਿਸਤਾਨ 'ਚ 33 ਪੱਤਰਕਾਰਾਂ ਦੀ ਮੌਤ ਲਈ 32 ਮਾਮਲੇ ਦਰਜ ਹੋਏ ਹਨ। ਇਸ ਦੇ ਤਹਿਤ ਪੁਲਸ ਨੇ ਸਿਰਫ 20 ਕੇਸਾਂ ਦੀ ਚਾਰਜਸ਼ੀਫ ਫਾਇਲ ਕੀਤੀ ਹੈ। ਕੋਰਟ ਨੇ ਵੀ 20 ਕੇਸਾਂ ਦਾ ਟ੍ਰਾਇਲ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸਿਰਫ 6 ਕੇਸਾਂ ਦਾ ਟ੍ਰਾਇਲ ਪੂਰਾ ਹੋਇਆ ਸੀ। ਇਨ੍ਹਾਂ 6 ਕੇਸਾਂ 'ਚ ਦੋਸ਼ੀਆਂ 'ਚੋਂ ਸਿਰਫ ਇਕ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਪਰ ਉਹ ਵੀ ਫਾਈਨਲ ਅਪੀਲ ਦੌਰਾਨ ਸਜ਼ਾ ਤੋਂ ਬਚ ਗਿਆ ਸੀ।

ਇਨ੍ਹਾਂ ਅੰਕੜਿਆਂ 'ਚ ਪਿਛਲੇ ਇਕ ਸਾਲ 'ਚ ਪਾਕਿਸਤਾਨ 'ਚ ਸੱਤ ਪੱਤਰਕਾਰਾਂ ਦੇ ਕਤਲ ਦੇ ਮਾਮਲੇ ਸ਼ਾਮਲ ਹਨ, ਜੋ ਕਿ ਸਾਲ 2018 ਅਕਤੂਬਰ ਮਹੀਨੇ ਤੋਂ ਸਾਲ 2019 ਅਕਤੂਬਰ ਤੱਕ ਹੋਏ। ਜਾਣਕਾਰੀ ਮੁਤਾਬਕ ਸਾਰੇ 7 ਕੇਸਾਂ 'ਚ ਮਾਮਲਾ ਦਰਜ ਹੋਇਆ ਹੈ ਪਰ ਪੁਲਸ ਨੇ ਸਿਰਫ ਚਾਰ ਕੇਸਾਂ 'ਚ ਹੀ ਚਾਰਜਸ਼ੀਟ ਦਰਜ ਕੀਤੀ ਹੈ।

ਡਾਨ ਅਖਬਾਰ ਮੁਤਾਬਕ ਵਿਆਨਾ ਸਥਿਤ ਆਈ.ਪੀ.ਆਈ. ਦੀ ਡੈਥ ਵਾਚ ਮੁਤਾਬਕ ਪਿਛਲੇ ਸਾਲ 40 ਤੋਂ ਜ਼ਿਆਦਾ ਪੱਤਰਕਾਰਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ। ਇਨ੍ਹਾਂ 'ਚੋਂ 25 ਟਾਰਗੇਟ ਹਮਲਿਆਂ 'ਚ ਮਾਰੇ ਗਏ। ਉਥੇ ਹੀ 6 ਪੱਤਰਕਾਰਾਂ ਦੀ ਮੌਤ ਅਸਾਈਨਮੈਂਟ ਦੌਰਾਨ ਹੋਈ। ਸੋਮਾਲੀਆ 'ਚ ਦੋ ਹੋਰ ਬ੍ਰਾਜ਼ੀਲ, ਤੁਰਕੀ, ਬ੍ਰਿਟੇਨ ਤੇ ਅਮਰੀਕਾ 'ਚ 2-2 ਪੱਤਰਕਾਰਾਂ ਦੀ ਮੌਤ ਹੋ ਗਈ।


author

Baljit Singh

Content Editor

Related News