ਪੇਸ਼ਾਵਰ ਹਾਈ ਕੋਰਟ ਨੇ 200 ਕੈਦੀਆਂ ਦੀ ਰਿਹਾਈ ਦੇ ਦਿੱਤੇ ਆਦੇਸ਼

06/17/2020 6:13:18 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਨੇ ਵਿਵਾਦਮਈ ਮਿਲਟਰੀ ਅਦਾਲਤਾਂ ਵੱਲੋਂ ਅੱਤਵਾਦ ਦੇ ਵਿਭਿੰਨ ਦੋਸ਼ਾਂ ਵਿਚ ਦੋਸ਼ੀ ਠਹਿਰਾਏ ਗਏ 200 ਕੈਦੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਵਕਾਰ ਸੇਠ ਅਤੇ ਨਿਆਂਮੂਰਤੀ ਨਈਮ ਅਨਵਰ ਦੀ ਦੋ ਮੈਂਬਰੀ ਬੈਂਚ ਨੇ 200 ਦੋਸ਼ੀਆਂ ਨੂੰ ਦਿੱਤੀ ਗਈ ਸਜ਼ਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਅਤੇ ਉਹਨਾਂ ਦੀ ਰਿਹਾਈ ਦੇ ਆਦੇਸ਼ ਦਿੱਤਾ। 

ਦੋਸ਼ੀਆਂ ਨੂੰ ਮਿਲਟਰੀ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ, ਉਮਰਕੈਦ ਅਤੇ 10 ਸਾਲ ਦੀ ਜੇਲ ਜਿਹੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ। ਬੈਂਚ ਨੇ ਸੰਖੇਪ ਫੈਸਲੇ ਵਿਚ ਕਿਹਾ ਕਿ ਸਜ਼ਾਵਾਂ ਇਕਬਾਲੀਆ ਬਿਆਨਾਂ ਦੇ ਆਧਾਰ 'ਤੇ ਦਿੱਤੀਆਂ ਗਈਆਂ ਸਨ ਅਤੇ ਦੋਸ਼ੀਆਂ ਨੂੰ ਨਿਰਪੱਖ ਸੁਣਵਾਈ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ ਸੀ।ਅਦਾਲਤ ਨੇ ਮਿਲਟਰੀ ਅਦਾਲਤਾਂ ਵੱਲੋਂ ਦੋਸ਼ੀ ਠਹਿਰਾਏ ਗਏ 100 ਹੋਰ ਕੈਦੀਆਂ ਦੇ ਰਿਕਾਰਡ ਵੀ ਮੰਗੇ।ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹਨਾਂ ਦੇ ਕਲਾਈਂਟਾ ਨੂੰ ਮਿਲਟਰੀ ਅਦਾਲਤਾਂ ਵਿਚ ਆਪਣੇ ਮਾਮਲਿਆਂ ਦਾ ਬਚਾਅ ਕਰਨ ਦਾ ਸਹੀ ਮੌਕਾ ਨਹੀਂ ਦਿੱਤਾ ਗਿਆ ਅਤੇ ਉਹਨਾਂ ਨੂੰ 5 ਤੋਂ 10 ਸਾਲ ਤੱਕ ਗੈਰ ਕਾਨੂੰਨੀ ਜੇਲ ਵਿਚ ਰੱਖਿਆ ਗਿਆ।ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਲਾਈਂਟਾਂ ਵਿਰੁੱਧ ਕੋਈ ਠੋਸ ਸਬੂਤ ਨਹੀਂ ਹਨ ਅਤੇ ਮਿਲਟਰੀ ਅਦਾਲਤਾਂ ਕੋਲ ਇਹਨਾਂ ਨੂੰ ਸਜ਼ਾ ਦੇਣ ਦਾ ਕੋਈ ਅਧਿਕਾਰ ਨਹੀਂ ਹੈ।


Vandana

Content Editor

Related News