ਪਾਕਿ ''ਚ ਕੋਰੋਨਾਵਾਇਰਸ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ

03/01/2020 10:42:18 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਕੋਰੋਨਾਵਾਇਰਸ ਦੇ 2 ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਨਾਲ ਦੇਸ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ 4 ਹੋ ਗਈ ਹੈ। ਸ਼ਿਨਹੂਆ ਨਿਊਜ਼ ਦੇ ਮੁਤਾਬਕ ਸਿਹਤ 'ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜਫਰ ਮਿਰਜ਼ਾ ਨੇ ਇਸ ਦੀ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਮਿਰਜ਼ਾ ਨੇ ਕਿਹਾ,''ਨਵੇਂ ਮਾਮਲਿਆਂ ਵਿਚ ਇਕ ਦੱਖਣ ਸਿੰਧ ਸੂਬੇ ਵਿਚ ਉਭਰਿਆ ਜਦਕਿ ਦੂਜੇ ਪੀੜਤ ਦਾ ਇਲਾਜ ਇਸਲਾਮਾਬਾਦ ਵਿਚ ਚੱਲ ਰਿਹਾ ਹੈ।''

ਸਿੰਧ ਦੇ ਸਿਹਤ ਮੰਤਰੀ ਦੇ ਮੀਡੀਆ ਕਨਵੀਨਰ ਮੀਰਾਨ ਯੁਸੂਫ ਨੇ ਸ਼ਨੀਵਾਰ ਨੂੰ ਸ਼ਿਨਹੂਆ ਨੂੰ ਦੱਸਿਆ,''ਸਿੰਧ ਸੂਬੇ ਦੇ ਕਰਾਚੀ ਵਿਚ ਇਨਫੈਕਟਿਡ ਵਿਅਕਤੀ ਨੂੰ ਇਕ ਹਸਪਤਾਲ ਦੇ ਆਈਸੇਲੋਸ਼ਨ ਵਾਰਡ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਉਸ ਦਾ ਮੈਡੀਕਲ ਇਲਾਜ ਚੱਲ ਰਿਹਾ ਹੈ। ਇਨਫੈਕਟਿਡ ਮਰੀਜ਼ ਦੀ ਹਾਲਤ ਸਥਿਰ ਹੈ।'' ਨਾਮ ਨਾ ਦੱਸਣ ਦੀ ਸ਼ਰਤ 'ਤੇ ਸ਼ਿਨਹੂਆ ਨਾਲ ਗੱਲ ਕਰਦਿਆਂ ਇਸਲਾਮਾਬਾਦ ਵਿਚ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਈਂਸੇਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਸਪਤਾਲ ਨੇ ਇਕ ਵਿਅਕਤੀ ਵਿਚ ਬੀਮਾਰੀ ਦੇ ਇਨਫੈਕਸ਼ਨ ਦੀ ਪੁਸ਼ਟੀ ਕੀਤੀ, ਜਿਸ ਨਾਲ ਉਹਨਾਂ ਦੇ ਆਈਸੋਲੇਸ਼ਨ ਵਾਰਡ ਵਿਚ ਕੋਰੋਨਾਵਾਇਰਸ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 2 ਹੋ ਗਈ ਹੈ। 

ਅਧਿਕਾਰੀ ਨੇ ਕਿਹਾ ਕਿ ਨਵੇਂ ਇਨਫੈਕਟਿਡ ਵਿਅਕਤੀ ਸਥਿਰ ਸਥਿਤੀ ਵਿਚ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਭਾਵੇਂਕਿ ਉਸ ਨੇ ਮਰੀਜ਼ ਦੀ ਉਮਰ ਅਤੇ ਯਾਤਰਾ ਦੇ ਇਤਿਹਾਸ ਦੇ ਬਾਰ ਵਿਚ ਜ਼ਿਆਦਾ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।


Vandana

Content Editor

Related News